Meanings of Punjabi words starting from ਧ

ਦ੍ਰੋਹ. ਦੇਖੋ, ਧੋਹ. "ਧੋਹੁ ਨ ਚਲੀ ਖਸਮ ਨਾਲਿ." (ਗਉ ਵਾਰ ੨. ਮਃ ੫) ੨. ਛਲ. ਫ਼ਰੇਬ. "ਬਾਬਾ ਮਾਇਆਰਚਨਾ ਧੋਹੁ." (ਸ੍ਰੀ ਮਃ ੧)


ਧੋਖੇ ਵਿੱਚ ਦਿੱਤੇ. ਠਗੇ. ਛਲੇ "ਬਿਨੁ ਗੋਪਾਲ ਧੋਹੇ." (ਸਾਰ ਮਃ ੫. ਪੜਤਾਲ)


ਧੋਖਾ ਦਿੰਦਾ ਹੈ। ੨. ਧੋਂਦਾ ਹੈ. "ਗੁਰਮਤਿ ਨਾਮੁ ਰਿਦੈਮਲੁ ਧੋਹੈ." (ਗੂਜ ਮਃ ੪)


ਬਾਂਗਰ. ਆਧਾਰ. ਆਸਰਾ। ੨. ਝੁਕਣ ਦਾ ਭਾਵ. ਪ੍ਰਣਾਮ। ੩. ਜੋੜਨਾ. ਮਿਲਾਉਣਾ। ੪. ਕ੍ਰਿ. ਵਿ- ਜੋੜਕੇ. ਮਿਲਾਕੇ. "ਕਰ ਧੋਕ ਠਾਢੋ ਆਦਿ ਸੰਮੁਖ." (ਸਲੋਹ)


ਦੇਖੋ, ਧੋਖਾ. ਚਿੰਤਾ. ਫਿਕਰ. "ਨਿਤ ਚਲਣੈ ਕੀ ਧੋਖ." (ਸ੍ਰੀ ਅਃ ਮਃ ੧)


ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)


ਦੇਖੋ, ਨਰਦੇਵ.