Meanings of Punjabi words starting from ਨ

ਸੰ. ਨਡ. ਸੰਗ੍ਯਾ- ਥੋਥਾ ਕਾਨਾ. ਥੋਥੀ ਬਾਂਸੀ. L. Arundinacea Falcata.


ਜਿਲਾ ਰਾਵਲਪਿੰਡੀ, ਤਸੀਲ ਗੁੱਜਰਖਾਨ, ਥਾਣਾ ਜਾਤਲੀ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੌਲਤਾਲਾ ਤੋਂ ਛੀ ਮੀਲ ਦੱਖਣ ਪੱਛਮ ਹੈ. ਇਸ ਪਿੰਡ ਵਿੱਚ ਸ਼੍ਰੀਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਭਾਈ ਹਰਬੰਸ ਜੀ ਤਪਾ ਗੁਰੂ ਜੀ ਦੇ ਸਿੱਖ ਸਨ. ਉਨ੍ਹਾਂ ਦਾ ਪ੍ਰੇਮ ਦੇਖਕੇ ਕਸ਼ਮੀਰ ਤੋਂ ਪੰਜਾਬ ਨੂੰ ਆਉਂਦੇ ਸਤਿਗੁਰੂ ਵਿਰਾਜੇ ਹਨ. ਇਹ ਗੁਰਦ੍ਵਾਰਾ ਪਹਿਲਾਂ ਤਪਾ ਹਰਬੰਸ ਜੀ ਦੇ ਨਾਮ ਤੇ ਪ੍ਰਸਿੱਧ ਸੀ. ਪਰ ਹੁਣ ਗੁਰੂ ਜੀ ਦਾ ਗੁਰਦ੍ਵਾਰਾ ਮਸ਼ਹੂਰ ਹੋ ਗਿਆ ਹੈ. ਦਾਲਾਨ ਬਹੁਤ ਸੁੰਦਰ ਬਣਿਆ ਹੋਇਆ ਹੈ, ਜਿੱਥੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.


ਵਿ- ਨਵਨਵਤਿ. ਨੌ ਅਤੇ ਨੱਵੇ- ੯੯.


ਸੰਗ੍ਯਾ- ਥੋਥੀ ਬਾਂਸੀ. ਦੇਖੋ, ਨੜਾ। ਇੱਕ ਬਗੁਲੇ ਜਾਤਿ ਦੀ ਵਡੀ ਗਰਦਨ ਅਤੇ ਚੁੰਜ ਵਾਲੀ ਚਿੜੀ, ਜੋ ਜਲਜੀਵ ਖਾਕੇ ਗੁਜ਼ਾਰਾ ਕਰਦੀ ਹੈ। ੩. ਹ਼ੁਕ਼ੇ ਦੀ ਨਲਕੀ.


ਖ਼ਾ. ਸੰਗ੍ਯਾ- ਹੁੱਕੇ ਦੀ ਨੜੀ ਵਜਾਉਣ ਵਾਲਾ. ਹੁੱਕਾ ਪੀਣ ਵਾਲਾ.


ਫ਼ਾ. [نا] ਵ੍ਯ- ਨਿਸੇਧ ਬੋਧਕ ਸ਼ਬਦ ਸੰ. ਨਹੀਂ. "ਨਾ ਓਇ ਜਨਮਹਿ ਨਾ ਮਰਹਿ." (ਸੂਹੀ ਅਃ ਮਃ ੩) ੨. ਸੰਗ੍ਯਾ- ਨਾਮ ਦਾ ਸੰਖੇਪ. "ਤਾਤੇ ਸੇਵੀਅਲੇ ਰਾਮ ਨਾ." (ਆਸਾ ਕਬੀਰ) ਰਾਮ ਨਾਮ ਭਜੋ। ੩. ਪੋਠੇਹਾਰ ਵਿੱਚ ਨਾ ਸ਼ਬਦ ਕਾ ਦਾ ਅਰਥ ਦਿੰਦਾ ਹੈ, ਜਿਵੇਂ- ਉਸ ਨਾ (ਉਸ ਦਾ).


ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)