Meanings of Punjabi words starting from ਬ

ਫ਼ਾ. [بددُعا] ਸੰਗ੍ਯਾ- ਸ੍ਰਾਫ (ਸ਼ਾਪ). ਦੁਰਾਸੀਸ. "ਲੈਦਾ ਬਦਦੁਆਇ ਤੂੰ ਮਾਇਆ ਕਰਹਿ ਇਕਤ." (ਸ੍ਰੀ ਮਃ ੫)


ਅ਼. [بدن] ਸੰਗ੍ਯਾ- ਦੇਹ. ਸ਼ਰੀਰ. ਜਿਸਮ. ਤਨੁ. "ਸਿਥਿਲ ਬਦਨ ਤੇ ਜਾਇ ਨ ਚਲ੍ਯੋ." (ਗੁਪ੍ਰਸੂ) ੨. ਸੰ. ਵਦਨ. ਮੁਖ. "ਜੈਸੇ ਦਰਪਨ ਮਾਹਿ ਬਦਨ ਪਰਵਾਨੀ." (ਕਾਨ ਨਾਮਦੇਵ) ਜੈਸੇ ਸ਼ੀਸ਼ੇ ਵਿੱਚ ਮੁਖ ਦਾ ਪ੍ਰਤਿਬਿੰਬ.


ਫ਼ਾ. [بدنصیب] ਬਦਨਸੀਬ. ਵਿ- ਬੁਰੇ ਨਸੀਬ (ਭਾਗ) ਵਾਲਾ. ਬੁਰੀ ਕਿਸਮਤ ਵਾਲਾ.


ਫ਼ਾ. [بدنظر] ਬਦ ਨਜਰ. ਸੰਗ੍ਯਾ- ਬੁਰੀ ਨਜਰ (ਦ੍ਰਿਸ੍ਟਿ) ਹਿੰਦੂਆ ਦਾ ਨਿਸ਼ਚਾ ਹੈ ਕਿ ਖੋਟੇ ਆਦਮੀ ਦੀ ਮੰਦਦ੍ਰਿਸ੍ਟਿ ਦਾ ਅਸਰ ਦੂਸਰੇ ਪੁਰ ਹੁੰਦਾ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਹਜਰਤ ਮੁਹ਼ੰਮਦ ਭੀ ਬਦਨਜਰ ਦੇ ਵਿਸ੍ਵਾਸੀ ਸਨ। ੨. ਵਿਕਾਰਭਰੀ ਨਜਰ. "ਬਦਨਦਰਿ ਪਰਨਾਰੀ." (ਪ੍ਰਭਾ ਅਃ ਮਃ ੫)


ਫ਼ਾ. [بدنام] ਵਿ- ਜਿਸ ਦਾ ਨਾਮ ਬੁਰਾ ਪ੍ਰਸਿੱਧ ਹੋਗਿਆ ਹੈ. "ਦੁਹਚਾਰਣਿ ਬਦਨਾਉ." (ਮਃ ੩. ਵਾਰ ਸੋਰ)


ਫ਼ਾ. [بدنامی] ਸੰਗ੍ਯਾ- ਬੁਰਾ ਨਾਮ ਫੈਲਣ ਦੀ ਕ੍ਰਿਯਾ. ਅਪਕੀਰਤਿ ਨਿੰਦਾ.


ਦੇਖੋ, ਬਦਨਾਮ ਅਤੇ ਬਦਨਾਮੀ. "ਜੇ ਕੋ ਨਾਉ ਲਏ ਬਦਨਾਵੀ, ਕਲਿ ਕੇ ਲਖਣ ਏਈ" (ਰਾਮ ਅਃ ਮਃ ੧)


ਮੁਖ ਦ੍ਵਾਰਾ. ਮੁਖੋਂ. "ਅਮਿਉ ਰਸਨਾ, ਬਦਨਿ ਬਰਦਾਤਿ." (ਸਵੈਯੇ ਮਃ ੫. ਕੇ) ਜੁਬਾਨ ਤੋਂ ਨਾਮ- ਅਮ੍ਰਿਤ ਦੀ ਵਰਖਾ ਅਤੇ ਮੂਹੋਂ ਵਰਦਾਨ.