Meanings of Punjabi words starting from ਸ

ਸੰ. ਸੰਗ੍ਯਾ- ਧਨ। ੨. ਘਰ। ੩. ਤਾਲ। ੪. ਅੰਨਛੇਤ੍ਰ. ਸਦਾਵ੍ਰਤ। ੫. ਯਗ੍ਯ. ਜੱਗ. "ਕਹੂੰ ਸਾਸਤ੍ਰੀ ਸਤ੍ਰ ਕੱਥੈ ਕਥਾਨੰ." (ਗ੍ਯਾਨ) ੬. ਧੋਖਾ. ਛੱਲ। ੭. ਜੰਗਲ। ੮. ਸ਼ਤ੍ਰੁ. ਵੈਰੀ, ਦੇਖੋ, ਸੁਆਨ ਸਤ੍ਰ. ਦੇਖੋ, ਸਤ੍ਰੁ। ੯. ਦੇਖੋ, ਸਤ੍ਰੀ.; ਸੰ. ਸ਼ਤ੍ਰੁ. ਸੰਗ੍ਯਾ- ਵੈਰੀ. ਦੁਸ਼ਮਨ. "ਸਤ੍ਰੁ ਦਹਨ ਹਰਿਨਾਮੁ ਕਹਨ." (ਗੂਜ ਮਃ ੫)


ਸੰਗ੍ਯਾ- ਨਿਘਨ ਯਾਦਵ ਦਾ ਪੁਤ੍ਰ, ਜਿਸ ਨੂੰ ਸੂਰਜ ਨੇ ਪ੍ਰਸੰਨ ਹੋਕੇ ਸ੍ਯਮੰਤਕ ਮਣਿ ਬਖ਼ਸ਼ੀ ਸੀ. ਦੇਖੋ, ਸਤਧਨ੍ਵਾ ਅਤੇ ਸਤਭਾਮਾ. "ਸਤ੍ਰਾਜਿਤ ਲਖ ਭੇਦ ਨਹਿ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਇਸ ਦੇ ਪਰ੍‍ਯਾਯ ਨਾਮ ਅਰਿਜੀਤ ਅਤੇ ਅਰੰਜਿਤ ਭੀ ਆਏ ਹਨ.


ਸੰਗ੍ਯਾ- ਸ਼ਤ੍ਰ (ਵੈਰੀ) ਦਾ ਅੰਤ ਕਰਨ ਵਾਲਾ, ਖੜਗ. "ਕਵਚਾਂਤੋਕ ਸਤ੍ਰਾਂਤਕਰ" (ਸਨਾਮਾ)


ਸ਼ਤ੍ਰੁ. ਵੈਰੀ. "ਕਰਤਾ ਵਧ ਸਤ੍ਰੀ." (ਕ੍ਰਿਸਨਾਵ) "ਸਤ੍ਰੈ ਖੱਗ ਖ੍ਯਾਤਾ." (ਰਾਮਾਵ) ੨. ਸੰ. सत्रिन ਵਿ- ਜੱਗ ਕਰਨ ਵਾਲਾ। ੩. ਸੰਗ੍ਯਾ- ਰਾਜੇ ਦਾ ਦੂਤ. ਏਲਚੀ.