Meanings of Punjabi words starting from ਖ

ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)


ਖਿਨ ਵਿੱਚ ਨਾਸ਼ ਹੋਣ ਵਾਲਾ. ਦੇਖੋ, ਕ੍ਸ਼ਣਭੰਗੁਰ. "ਖਿਨਭੰਗਨ ਦੇਹਾਦਿ." (ਬਿਲਾ ਮਃ ੫) "ਖਿਨਭੰਗੁਨਾ ਕੈ ਮਾਨਿ ਮਾਤੇ." (ਆਸਾ ਮਃ ੫)


ਕ੍ਸ਼ਣਮਾਤ੍ਰ ਮੇਂ. ਪਲ ਵਿੱਚ. "ਬਿਨਸਜਾਇ ਖਿਨਵਾਰ." (ਸਵਾ ਮਃ ੩)


ਕ੍ਸ਼ਣਮਾਤ੍ਰ ਮੇਂ. ਪਲਭਰ ਵਿੱਚ. "ਦੂਖ ਦਰਦ ਤਿਹ ਮਿਟਹਿ ਖਿਨਾਹੂ." (ਬਾਵਨ)


ਕ੍ਸ਼ਣ (ਖਿਣ) ਵਿੱਚ.


ਕ੍ਸ਼ਣਮਾਤ੍ਰ. ਪਲਭਰ. "ਰਹਨੁ ਨ ਜਾਇ ਖਿਨੀ." (ਬਿਲਾ ਮਃ ੫)


ਦੇਖੋ, ਖਿਣ. "ਖਿਨੁ ਖਿਨੁ ਨਾਮੁ ਸਮਾਲੀਐ." (ਸ੍ਰੀ ਮਃ ੩)


ਕ੍ਸ਼ਣਮਾਤ੍ਰ. ਪਲਭਰ. "ਆਪਨ ਰਾਮ ਨ ਚੀਨੋ ਖਿਨੂਆ." (ਟੋਡੀ ਮਃ ੫)


ਦੇਖੋ, ਕ੍ਸ਼ਿਪ। ੨. ਵਿ- ਕ੍ਸ਼ਿਪ੍ਤ. ਫੈਂਕਿਆ ਹੋਇਆ. "ਰਿਪੁਖਿਪ ਬਹੁਰ ਉਚਾਰ." (ਸਨਾਮਾ) ਵੈਰੀ ਕਰਕੇ ਫੈਂਕੀ ਹੋਈ ਫਾਂਸੀ। ੩. ਦੇਖੋ, ਖਿੱਪ। ੪. ਦੇਖੋ, ਖਿਪ੍ਰ.


ਸੰਗ੍ਯਾ- ਇੱਕ ਪ੍ਰਕਾਰ ਦਾ ਘਾਸ. ਪਿੰਡਾਂ ਵਿੱਚ ਇਸ ਨੂੰ ਮਕਾਨ ਦੀ ਛੱਤ ਪਾਉਣ ਵੇਲੇ ਕੜੀਆਂ ਉੱਪਰ ਪਾਕੇ ਮਿੱਟੀ ਵਿਛਾਉਂਦੇ ਹਨ.