Meanings of Punjabi words starting from ਛ

ਕ੍ਸ਼ੋਭ ਸਹਿਤ ਹੋਇਆ. ਕ੍ਰੋਧੀ ਹੋਇਆ. "ਸਤਿ ਸੁਨਤ ਛੋਹਾਇਆ." (ਆਸਾ ਮਃ ੫)


ਦੇਖੋ, ਛੁਹਾਰਾ.


ਕ੍ਸ਼ੋਭਿਤ ਹੋਇਆ. ਕ੍ਰੋਧ ਸਹਿਤ ਭਇਆ. "ਕਵਨ ਚਿਹਨ ਸੁਨਿ ਊਪਰਿ ਛੋਹਿਓ." (ਮਾਰੂ ਮਃ ੫)


ਵਿ- ਕ੍ਸ਼ੋਭਵਾਨ. ਕ੍ਰੋਧੀ.


ਛੂਁਹਦਾ (ਸਪਰਸ਼ ਕਰਦਾ) ਹੈ। ੨. ਕ੍ਸ਼ੋਭ ਸਹਿਤ ਹੁੰਦਾ ਹੈ. ਕ੍ਰੋਧ ਕਰਦਾ ਹੈ.


ਦੇਖੋ, ਸ਼ੋਕ। ੨. ਵਿ- ਛੇਕਿਆ ਹੋਇਆ. ਜਾਤਿਚ੍ਯੁਤ. "ਬਿਦਰ ਸੀਸੁਤ ਛੋਕ ਛੋਹਰਾ ਕ੍ਰਿਸਨੁ ਅੰਕ ਗਲਿ ਲਾਵੈਗੋ." (ਕਾਨ ਅਃ ਮਃ ੪)


ਸ਼ਾਵਕ. ਦੇਖੋ, ਛੋਹਰਾ- ਛੋਹਰੀ.


ਵਿ- ਥੋਥਾ. ਖ਼ਾਲੀ। ੨. ਤੁੱਛ. ਘਟੀਆ. "ਛੋਛਾ ਇਸ ਦਾ ਮੁਲੁ." (ਵਾਰ ਸ੍ਰੀ ਮਃ ੩) "ਛੋਛੀ ਨਲੀ ਤੰਤੁ ਨਹਿ ਨਿਕਸੈ." (ਗਉ ਕਬੀਰ) ਦੇਖੋ, ਗਜਨਵ.


ਸੰਗ੍ਯਾ- ਛੁਟਕਾਰਾ. ਰਿਹਾਈ। ੨. ਕ਼ਰਜ ਵਿੱਚੋਂ ਕੁਝ ਰਕ਼ਮ ਦੀ ਮੁਆ਼ਫ਼ੀ। ੩. ਪੁਰਾਣੇ ਜ਼ਮਾਨੇ ਦੀ ਇੱਕ ਮੁਆ਼ਫ਼ੀ, ਜੋ ਜ਼ਮੀਨ ਦੇ ਮੁਆ਼ਮਲੇ ਵਿਚੋਂ ਕੀਤੀ ਜਾਂਦੀ ਸੀ ਅਤੇ ਉਸ ਛੋਟ ਦੇ ਬਦਲੇ ਰਿਆਸਤ ਦੀ ਸੇਵਾ ਕਰਾਈ ਜਾਂਦੀ ਸੀ. ਜਿਵੇਂ- ਕਿਸੇ ਇ਼ਲਾਕੇ ਦਾ ਇੱਕ ਲੱਖ ਰੁਪਯਾ ਮੁਆ਼ਮਲਾ ਹੈ, ਤਦ ਉਸਦੇ ਸਰਦਾਰ ਨੂੰ ਪੱਚੀ ਹਜ਼ਾਰ ਜਾਂ ਇਸ ਤੋਂ ਘੱਟ ਵੱਧ ਛੋਟ ਰਿਆਸਤ ਵੱਲੋਂ ਦਿੱਤੀ ਜਾਂਦੀ ਸੀ. ਛੋਟਦਾਰ ਦਾ ਫ਼ਰਜ ਸੀ ਕਿ ਉਹ ਸੈਨਾ ਰੱਖਕੇ ਸਲਤ਼ਨਤ ਦੀ ਯੋਗ੍ਯ ਸੇਵਾ ਕਰੇ ਅਤੇ ਇਲਾਕੇ ਵਿੱਚ ਅਮਨ ਰੱਖੇ।੪. ਵਿ- ਛੋਟਾ. "ਛੋਟ ਭਤੀਜ ਲਖੇ ਕਰਕੈ." (ਕ੍ਰਿਸਨਾਵ)