Meanings of Punjabi words starting from ਜ

ਸੰਗ੍ਯਾ- ਬੰਦੂਕ. ਜਲਜ (ਬਿਰਛ) ਦਾ ਹੈ ਕੁੰਦਾ ਜਿਸ ਦਾ. (ਸਨਾਮਾ) "ਖੜਗ ਕੰਠ, ਕਰ ਜਲਜਪੀਠ." ਅਤੇ "ਜਲਜ ਪ੍ਰਿਸਟਣੀ ਗਰਜ ਅਪਾਰ."


ਦੇਖੋ, ਜਲਜਾਤ. "ਜਲਜਾਇ ਨੈਨ ਲਹਿ ਰੋਸ ਮਾਨ." (ਦੱਤਾਵ) ਨੇਤ੍ਰਾਂ ਨੂੰ ਦੇਖਕੇ ਕਮਲ ਰੋਸ ਮੰਨਦਾ ਹੈ। ੨. ਜਲਜਾਵੇ! ਦਗਧ ਹੋਵੇ!


ਸੰ. जलजाक्ष ਜਲਜ (ਕਮਲ) ਜੇਹੀ ਹੈ ਅੱਖ ਜਿਸ ਦੀ. ਕਮਲਨੈਨ.


ਵਿ- ਜੋ ਜਲ ਤੋਂ ਪੈਦਾ ਹੋਵੇ। ੨. ਸੰਗ੍ਯਾ- ਕਮਲ। ੩. ਦੇਖੋ, ਜਲਜ.


ਸੰਗ੍ਯਾ- ਜਲਜੰਤੁ. ਜਲਚਰ.