Meanings of Punjabi words starting from ਦ

ਵਿ- ਦਸ਼ਰਥ ਦਾ. ਰਾਜਾ ਦਸ਼ਰਥ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਦਸ਼ਰਥਪੁਤ੍ਰ, ਰਾਮਚੰਦ੍ਰ ਜੀ। ੩. ਭਰਤ, ਲਛਮਣ, ਸ਼ਤ੍ਰੁਘਨ.


ਦਾਸ. ਦਾਸੀ. ਦਾਸਭਾਵ ਵਾਲਾ (ਵਾਲੀ). "ਦਾਸ ਦਾਸ ਕੌ ਦਾਸਰਾ ਨਾਨਕ ਕਰਿ ਲੋਹ." (ਬਿਲਾ ਮਃ ੫) "ਤੇਰੇ ਦਾਸਰੇ ਕਉ ਕਿਸ ਕੀ ਕਾਣਿ?" (ਆਸਾ ਮਃ ੫) "ਸੰਤਾ ਕੀ ਹੋਇ ਦਾਸਰੀ." (ਆਸਾ ਮਃ ੫)


ਦਾਸੀਆਂ ਹਨ. "ਜਾਂਕੇ ਕੋਟਿ ਐਸੀ ਦਾਸਾਇ." (ਗੂਜ ਮਃ ੫)


ਦਾਸ- ਆਹਿਆ. ਸੇਵਕ ਹੈ.


ਦਾਸਤ੍ਵ ਦਾਸਭਾਵ.


ਦਾਸਾਨੁਦਾਸ. ਸੇਵਕਾਂ ਦਾ ਸੇਵਕ.