Meanings of Punjabi words starting from ਨ

ਨਾਮ ਨੂੰ, ਗੁਰੂਦ੍ਵਾਰਾ. ਧਾਰਨ ਵਾਲਾ. ਗੁਰਮੰਤ੍ਰ ਦਾ ਅਭ੍ਯਾਸੀ. "ਨਾਉਧਰੀਕ ਸਿੱਖ ਹੋਏ, ਗੁਰੂ ਗੁਰੂ ਲਗੇ ਜਪਣ." (ਜਸਾ) ੨. ਦੇਖੋ, ਨਾਮਧਰੀਕ.


ਸੰਗ੍ਯਾ- ਨਾਈ. ਨਾਪਿਤ। ੨. ਨਾਉਂ. ਨਾਮ। ੩. ਗੁਰੂ ਅਰਜਨਦੇਵ ਦਾ ਇੱਕ ਸਿੱਖ, ਜੋ ਸੇਖੜ ਗੋਤ੍ਰ ਦਾ ਹੋਣ ਕਰਕੇ ਨਾਊ ਸੇਖੜ ਪ੍ਰਸਿੱਧ ਹੈ.


ਦੇਖੋ, ਨਾਊ ੩.


ਸੰਗ੍ਯਾ- ਨਾਮ. "ਜਿਨਿ ਦਿਤੜਾ ਨਾਓ." (ਤਿਲੰ ਮਃ ੪) ੨. ਨੌਕਾ. ਨਾਵ.