Meanings of Punjabi words starting from ਪ

ਸੰ. ਸੰਗ੍ਯਾ- ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. " ਪਤ੍ਰ ਭੁਰਜੇਣ ਚੜੀਐ ਨਹਿ ਜੜੀਅੰ ਪੇਡ." (ਗਾਥਾ) ੨. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. "ਪਠ੍ਯੋ ਪਤ੍ਰ ਕਾਸਿਦ ਕੇ ਹਾਥ." (ਗੁਪ੍ਰਸੂ) ੩. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). ੪. ਪੰਖ. ਪਕ੍ਸ਼੍‍. ਖੰਭ। ੫. ਸਵਾਰੀ. "ਛਤ੍ਰ ਨ ਪਤ੍ਰ ਨ". (ਸਵੈਯੇ ਸ਼੍ਰੀ ਮੁਖਵਾਕ ਮਃ੫) ਨਾ ਛਤ੍ਰ ਨਾ ਸਵਾਰੀ। ੬. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭. ਵਸਤ੍ਰ. "ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ." (ਜਨਮੇਜਯ) ੮. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ- ਜਾਂਦਾ ਹੈ. "ਛਤ੍ਰ ਪਤ੍ਰ ਢਾਰੀਅੰ." (ਰਾਮਾਵ) ੯. ਪੰਛੀ. ਪੰਖੇਰੂ। ੧੦. ਤੀਰ। ੧੧. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. "ਭਰੰਤ ਪਤ੍ਰ ਖੇਚਰੀ." (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. "ਪਤ੍ਰ ਕਾ ਕਰਹੁ ਬੀਚਾਰ." (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ. ੧੦. ਫੁੱਲ ਦੀ ਪੰਖੜੀ petal. ਦੇਖੋ, ਸਤਪਤ੍ਰ.


ਸੰਗ੍ਯਾ- ਚਿੱਠੀ ਲੈ ਜਾਣ ਵਾਲਾ. ਚਿੱਠੀਰਸਾਂ। ੨. ਦੂਤ. ਚਰ.


ਦੇਖੋ, ਪਤ੍ਰਿਕਾ.


ਵਿ- ਪੰਖ ਰੱਖਣ ਵਾਲਾ। ੨. ਸੰਗ੍ਯਾ- ਪੰਛੀ। ੩. ਤੀਰ। ੪. ਗਰੁੜ. "ਨਾਗਸੁਤਾ ਤ੍ਯਾਗ ਚਲ਼ੀ ਗ੍ਰਹਿ ਪਤ੍ਰਧਰੈ ਸੇ." (ਕ੍ਰਿਸਨਾਵ)


ਸੰ. ਵਿ- ਪੱਤਿਆਂ ਵਾਲਾ ਪਤ੍ਰਾਵਲਾ.


ਸੰ. ਸੰਗ੍ਯਾ- ਤੀਰ। ੨. ਪੰਛੀ। ੩. ਚਿੱਠੀਰਸਾਂ। ੪. ਹਵਾ. ਪੌਣ.


ਦੇਖੋ, ਪਤ੍ਰ। ੨. ਪੰਨਾ, ਵਰਕਾ। ੩. ਧਾਤੁ ਦੀ ਪਤ੍ਰੇ ਜੇਹੀ ਪਤਲੀ ਚਾਦਰ। ੪. ਤਿਥਿਪਤ੍ਰ. ਜੰਤ੍ਰੀ.


ਸੰ. ਪਤ੍ਰਲ. ਵਿ- ਪੱਤਿਆਂ ਵਾਲਾ। ੨. ਪੰਖਾਂ ਵਾਲਾ. "ਤਨ ਸੋਹੇ ਪਤ੍ਰੀ ਪਤ੍ਰਾਲੇ." (ਰਾਮਾਵ) ਪਤ੍ਰੀ (ਤੀਰ) ਸ਼ਰੀਰ ਵਿੱਚ ਗਡੇ, ਪਤ੍ਰਾਲੇ (ਪੰਖਾਂ ਵਾਲੇ) ਸੋਹੇ.


ਪਤ੍ਰਾਵਲੀ, ਸੰਘਣੇ ਪੱਤਿਆਂ ਵਾਲੀ. ਦੇਖੋ, ਪਤ੍ਰਲ. "ਜਿਸ ਬਹੁਤੀ ਛਾਉ ਪਤ੍ਰਾਲੀ." (ਵਾਰ ਰਾਮ ੩)


ਦੇਖੋ ਪਤ੍ਰੀ.


ਸੰਗ੍ਯਾ- ਚਿੱਠੀ। ੨. ਛੋਟਾ ਰਿਸਾਲਾ ਅਥਵਾ ਅਖ਼ਬਾਰ.