Meanings of Punjabi words starting from ਰ

ਕ੍ਰਿਸਨ ਜੀ ਦੀ ਰਾਸਲੀਲ੍ਹਾ ਦਾ ਸਮਾਜ। ੨. ਕਰਤਾਰ ਦੀ ਰਾਸ ਰੂਪ ਖੇਲ, ਜਿਸ ਦਾ ਆਸਾ ਦੀ ਵਾਰ ਵਿੱਚ ਵਰਣਨ ਹੈ.¹ "ਰਾਸਿਮੰਡਲੁ ਕੀਨੋ ਅਖਾਰਾ." (ਸੂਹੀ ਪੜਤਾਲ ਮਃ ੫)


ਦੇਖੋ, ਰਾਸਿ। ੨. ਮੇਸ ਵ੍ਰਿਸ ਆਦਿ ਬਾਰਾਂ ਰਾਸ਼ਿ. "ਕੇਤੇ ਸਸਿ ਰਾਸੀ, ਕਿਤੇ ਸੂਰਜ ਪ੍ਰਕਾਸ਼ੀ." (ਅਕਾਲ) ੩. ਮੂਲਧਨ. "ਵਿਣੁ ਰਾਸੀ ਵਾਪਾਰੀਆ." (ਸ੍ਰੀ ਅਃ ਮਃ ੧) ੪. ਵਿ- ਰਾਸ੍ਤ ਕਰਨ ਵਾਲਾ. ਜੋ ਇੰਦ੍ਰੀਆਂ ਨੂੰ ਟੇਢੇ ਰਾਹ ਨਹੀਂ ਜਾਣ ਦਿੰਦਾ. "ਜਾਂ ਪੰਚਰਾਸੀ, ਤਾਂ ਤੀਰਥਿਵਾਸੀ." (ਆਸਾ ਮਃ ੧) ੫. ਰਸਿਕ ਹੋਈ. ਰਸੀ. "ਰਸਨਾ ਹਰਿਰਸਿ ਰਾਸੀ." (ਮਾਰੂ ਸੋਲਹੇ ਮਃ ੩) ੬. ਵਪਾਰ ਦੀ ਸਾਮਗ੍ਰੀ. "ਇਸ ਰਾਸੀ ਕੇ ਵਾਪਾਰੀਏ." (ਆਸਾ ਅਃ ਮਃ ੩) ੭. ਰਾਸ਼ੀ. ਪਠਾਨਾਂ ਦੀ ਇੱਕ ਮਿਹਨਤ ਕਰਨ ਵਾਲੀ ਜਾਤਿ, ਇਸੇ ਤੋਂ ਰਾਸ਼ਾ ਸ਼ਬਦ ਹੈ। ੮. ਅ਼. [راشی] ਰਿਸ਼ਵਤ (ਵੱਢੀ) ਖਾਣ ਵਾਲਾ.


ਦੇਖੋ, ਰਾਇਸਾ.