Meanings of Punjabi words starting from ਸ

ਵਿ- ਸ਼ਤ੍ਰੁ (ਵੈਰੀ) ਦੇ ਮਾਰਨ ਵਾਲਾ। ੨. ਸੰਗ੍ਯਾ- ਲਛਮਨ ਦਾ ਛੋਟਾ ਭਾਈ ਸੁਮਿਤ੍ਰਾ ਦੇ ਉਦਰ ਤੋਂ ਦਸ਼ਰਥ ਦਾ ਪੁਤ੍ਰ. "ਮਿਲ੍ਯੋ ਸਤ੍ਰੁਹੰਤਾ." (ਰਾਮਾਵ) "ਭਰਤ ਲੱਛਮਨ ਸਤ੍ਰੁਬਿਦਾਰਾ." (ਵਿਚਿਤ੍ਰ) ੩. ਸਤ੍ਰਘ੍ਨ ਨਾਮਕ ਇੱਕ ਦੈਤ, ਜੋ ਰਾਵਣ ਦਾ ਸੈਨਾਪਤਿ ਸੀ। ੪. ਸ਼ਸਤ੍ਰਨਾਮਮਾਲਾ ਵਿੱਚ ਤੀਰ ਦਾ ਨਾਉਂ ਸਤ੍ਰੁਹਾ ਆਇਆ ਹੈ. "ਨਾਮ ਸਤ੍ਰੁਹਾ ਕੇ ਸਭੈ." (੨੩੮)


ਭਾਈ ਸੰਤੋਖ ਸਿੰਘ ਨੇ ਸਤ੍ਵਰ (ਛੇਤੀ) ਲਈ ਇਹ ਪਦ ਵਰਤਿਆ ਹੈ. "ਪ੍ਰਾਪਤ ਜ੍ਯੋਂ ਅਵਿਲੰਬ ਕੋ ਬਧਤ ਬੇਲਿ ਸਤ੍ਰੈਨ." (ਨਾਪ੍ਰ) ੨. ਸੰ. ਸ੍‍ਤ੍ਰੈਣ ਇਸਤ੍ਰੀ ਨਾਲ ਬਹੁਤ ਪਿਆਰ ਕਰਨ ਵਾਲਾ.


ਸਾਥ. ਦੇਖੋ, ਸਥੁ। ੨. ਸੰਗ੍ਯਾ- ਉਹ ਥਾਂ ਜਿੱਥੇ ਲੋਕ ਮਿਲਕੇ ਬੈਠਣ. ਸਹਿ- ਸ੍‌ਥਿਤੀ ਦੀ ਥਾਂ। ੩. ਪੰਚਾਇਤ ਦੇ ਬੈਠਣ ਦੀ ਜਗਾ। ੪. ਸਭਾ. ਮਜਲਿਸ. "ਅੰਧਾ ਝਗੜਾ ਅੰਧੀ ਸਥੈ." (ਵਾਰ ਸਾਰ ਮਃ ੧) ੫. ਸੰ. स्थ ਵਿ- ਠਹਿਰਨੇ ਵਾਲਾ. ਇਸਥਿਤ (ਸ੍‌ਥਿਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ- ਗ੍ਰਿਹਸ੍‍ਥ, ਮਾਰਗਸ੍‍ਥ ਆਦਿ। ੬. सहस्थ ਸਹਸ੍‍ਥ ਦਾ ਸੰਖੇਪ ਭੀ ਸਥ ਹੈ, ਅਰਥਾਤ- ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ.


ਦੇਖੋ, ਸਥ। ੨. ਵ੍ਯ- ਸਾਥ. ਸੰਗ. "ਕਹੀ ਕੱਥ ਤਿਹ ਸੱਥ." (ਰਾਮਾਵ)


ਦੇਖੋ, ਸਥਾਈ। ੨. ਸਾਥੀ. ਸੰਗੀ.


ਵਿ- ਸ੍‌ਥਿਤ ਹੋਣ ਵਾਲਾ। ੨. ਸੰਗੀ. ਸਾਥੀ. "ਸਾਥ ਲਏ ਜੁ ਸਥਈਆ." (ਚੰਡੀ ੧)