Meanings of Punjabi words starting from ਉ

ਕ੍ਰਿ- ਵਿ- ਇਸ ਕੰਢੇ. ਉਰਲੇ ਕਿਨਾਰੇ। ੨. ਉਸ ਪਾਸੇ. ਪਰਲੇ ਕੰਢੇ. ਦੇਖੋ, ਉਰਵਾਰ.


ਸੰਗ੍ਯਾ- ਉਰਵੀ (ਪ੍ਰਿਥਿਵੀ) ਤੋਂ ਉਪਜਿਆ, ਬਿਰਛ ਅਤੇ ਘਾਹ. (ਸਨਾਮਾ)


ਉਰਵਿਜ (ਘਾਹ) ਚਰਣ ਵਾਲਾ ਮ੍ਰਿਗ, ਉਸ ਦਾ ਰਿਪੁ (ਵੈਰੀ) ਸ਼ੇਰ. (ਸਨਾਮਾ)


ਦੇਖੋ, ਉਰਬੀ.


ਸੰਗ੍ਯਾ- ਉਰਲਾ ਪਾਸਾ. ਉਰਾਰ "ਪਰਾ ਉਰਾ ਲਖ ਲਿਯਤ ਪਛਾਨਹੁ." (ਨਾਪ੍ਰ) ੨. ਭਾਵ- ਇਹ ਲੋਕ.


ਸੰਗ੍ਯਾ- ਉਪਾਲੰਭ. ਉਲਾਂਭਾ. "ਕਾਹਿਕੇ ਕਾਜ ਉਰਾਹਨ ਰੀ ਸਹਿ?" (ਕ੍ਰਿਸਨਾਵ)


ਸੰਗ੍ਯਾ- ਉਰਲਾ ਪਾਰ. ਆਪਣੀ ਵੱਲ ਦਾ ਕੰਢਾ। ੨. ਭਾਵ- ਇਹ ਲੋਕ. ਦੇਖੋ, ਉਰਵਾਰ.


ਦੇਖੋ, ਉਲਾਂਭਾ. "ਗ੍ਰਿਹ ਕੇ ਲੋਗ ਉਰਾਂਭੇ ਦੇਹੀਂ." (ਚਰਿਤ੍ਰ ੩੩)


ਛਾਤੀ ਉੱਪਰ. ਸੀਨੇ ਊਪਰ. ਦੇਖੋ, ਉਰ. "ਹਰਿ ਕੇ ਚਰਨ ਹਿਰਦੈ ਉਰਿ ਧਾਰਿ." (ਗਉ ਮਃ ੫) ੨. ਦਿਲ ਮੇਂ. ਹਿਰਦੇ ਵਿੱਚ. "ਹਰਿ ਰਾਖੈ ਉਰਿ ਧਾਰਿ."#(ਸ੍ਰੀ ਮਃ ੩)