Meanings of Punjabi words starting from ਛ

ਦੇਖੋ, ਛੋਟ ੩.


ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍‍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)


ਦੇਖੋ, ਮਾਂਗਾ। ੨. ਜਿਲਾ ਸਿਆਲਕੋਟ, ਤਸੀਲ ਬਾਣਾ ਡਸਕਾ ਦਾ ਪਿੰਡ ਸੀਓਕੇ ਹੈ. ਇਸ ਤੋਂ ਅੱਧ ਮੀਲ ਨੈਰਤ ਕੌਣ ਗੁਰੂ ਨਾਨਕ ਦੇਵ ਦਾ ਅਸਥਾਨ ਛੋਟਾ ਨਾਨਕਿਆਨਾ ਹੈ. ਗੁਰੂ ਸਾਹਿਬ ਰੂਪੇ ਨਾਮਕ ਸਿੱਖ ਦਾ ਪ੍ਰੇਮ ਦੇਖਕੇ ਕੁਝ ਕਾਲ ਇੱਥੇ ਠਹਿਰੇ ਹਨ. ਗੁਰਦ੍ਵਾਰੇ ਨਾਲ ਸੋਲਾਂ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ੨੫- ੨੬ ਹਾੜ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਸਿਆਲਕੋਟ ਤੋਂ ੧੨. ਮੀਲ ਦੱਖਣ ਹੈ. ਜਿਸ ਵੇਲੇ ਗੁਰੂ ਨਾਨਕ ਦੇਵ ਇੱਥੇ ਆਏ ਹਨ, ਉਸ ਸਮੇਂ ਉਸ ਪਿੰਡ ਦਾ ਨਾਮ 'ਭਾਰੋਵਾਲ' ਸੀ.


ਖਾਸ਼ੀ ਤੋਂ ਤਿੰਨ ਕੋਹ ਦੱਖਣ ਗੰਗਾ ਪਾਰ ਇੱਕ ਨਗਰ. ਧਸ਼ਮੇਸ਼ ਪਟਨੇ ਤੋਂ ਪੰਜਾਬ ਨੂੰ ਆਉਂਦੇ ਇੱਥੇ ਵਿਰਾਜੇ ਹਨ. ਗੁਰੁਦ੍ਵਾਰੇ ਦਾ ਨਾਉਂ ਗੁਰੂ ਕਾ ਬਾਗ ਹੈ. ਦੇਖੋ, ਕਾਸ਼ੀ.


ਜਲੰਧਰ ਦੇ ਜ਼ਿਲੇ ਕਰਤਾਰਪੁਰ ਪਾਸ ਇੱਕ ਪਿੰਡ, ਜਿਸ ਵਿੱਚ ਪੈਂਦੇ ਖ਼ਾਂ ਦਾ ਘਰ ਸੀ. "ਸਦਨ ਮੀਰਛੋਟੇ ਬਨਵਾਏ."(ਗੁਪ੍ਰਸੂ)