Meanings of Punjabi words starting from ਜ

ਸੰਗ੍ਯਾ- ਧੀਵਰ. ਮੱਛੀਆਂ ਫੜਨ ਵਾਲਾ. ਮਾਛੀ। ੨. ਮੱਲਾਹ.


ਵਿ- ਜਲਜ- ਈਕ੍ਸ਼੍‍ਣ. ਕਮਲਨੇਤ੍ਰ. ਕਮਲ ਜੇਹੇ ਹਨ ਨੇਤ੍ਰ ਜਿਸ ਦੇ. "ਜਲਜੇਛਣ ਹੈਂ." (ਕਲਕੀ)


ਸੰ. जलयोगिन ਜਲਜੀਵ. ਜਲਜੰਤੁ. ਤੰਦੂਆ. ਮਗਰਮੱਛ ਆਦਿ. "ਜਲਜੋਗਨ ਤੇ ਬਹੁ ਭਾਂਤ ਬਚਾਵੈ." (ਅਕਾਲ) ੨. ਜਲਜਾਗ੍ਨਿ. ਬਿਜਲੀ. ਤੜਿਤ.


ਦੇਖੋ, ਜਲਜੀਵ.


ਜਲ ਤੋਂ ਉਪਜਿਆ ਕਮਲ. ਦੇਖੋ, ਜਲਜ.


ਸੰਗ੍ਯਾ- ਜਲਨ. ਦਾਹ. ਜ੍ਵਲਨ. "ਜਲਣਿ ਬੁਝੀ ਸੀਤਲ ਭਏ." (ਰਾਮ ਮਃ ੫. ਰੁਤੀ)


ਜਲਦਾ. ਸੜਦਾ ਹੋਇਆ. ਜਲਦਿਆਂ ਹੋਇਆ. ਜਲਦੇ ਹੋਏ. "ਅਬ ਮੋਹਿ ਜਲਤ ਰਾਮਜਲੁ ਪਾਇਆ." (ਗਉ ਕਬੀਰ) ੨. ਸੰਗ੍ਯਾ- ਜਲਨ. ਦਾਹ. "ਗਮਉਦਕਿ ਤਨੁ ਜਲਤ ਬੁਝਾਇਆ." (ਗਉ ਕਬੀਰ) ੩. ਵਿ- ਜ੍ਵਲਿਤ. "ਜਲਤ ਅਗਨਿ ਮਹਿ ਜਨ ਆਪਿ ਉਧਾਰੇ." (ਬਿਲਾ ਮਃ ੫) ਮਚਦੀ ਹੋਈ ਅੱਗ ਵਿੱਚੋਂ ਜਨ ਉੱਧਾਰੇ.


ਦੇਖੋ, ਜਲਤਰੰਗ. "ਡਫ ਝਾਂਝ ਢੋਲ ਜਲਤਰ ਉਪੰਗ." (ਮਨੁਰਾਜ) ੨. ਜਲ ਉੱਪਰ ਤਰਨ ਵਾਲਾ ਕਾਠ. (ਸਨਾਮਾ).


(ਸਨਾਮਾ) ਕਾਠ ਦੇ ਕੁੰਦੇ ਵਾਲੀ ਬੰਦੂਕ. ਦੇਖੋ, ਜਲਤਰ ੨.