Meanings of Punjabi words starting from ਨ

ਨਾਮ. ਨਾਮ ਵਿੱਚ. "ਨਾਇ ਰਤੇ ਸੇ ਜਿਣਿਗਏ." (ਵਾਰ ਆਸਾ) ੨. ਨ੍ਹਾਕੇ. ਸਨਾਨ ਕਰਕੇ. "ਵਿਣੁ ਭਾਣੇ ਕੇ ਨਾਇ ਕਰੀ." (ਜਪੁ) ੩. ਨ੍ਹਾਤੇ ਤੋਂ ਸਨਾਨ ਕਰਨ ਪੁਰ. "ਨਾਇ ਨਿਵਾਜਾ ਨਾਤੈ ਪੂਜਾ." (ਵਾਰ ਮਾਝ ਮਃ ੧) ੪. ਫ਼ਾ. [نائے] ਨਾਯ. ਬੰਸਰੀ. "ਨਾਇ ਨਫੀਰੀ ਜਾਤ ਨ ਗਨੀ." (ਚੰਡੀ ੨) ੫. ਅ਼. [نوَع] ਨੌਅ਼. ਪ੍ਯਾਸ. ਭਾਵ- ਹ਼ਿਰਸ. ਤ੍ਰਿਸਨਾ ਅਗਨਿ. "ਬੁਝੈ ਬਲੰਤੀ ਨਾਇ." (ਸ. ਕਬੀਰ) ੬. ਸੰ. ਨਾਯ. ਨੀਤਿ. "ਸਭ ਸੈਨ ਜੁਰੇ ਮੁਹਿ ਨਾਇ ਬਧੈਹੈ." (ਕ੍ਰਿਸਨਾਵ) ਸਭ ਦੇ ਸੰਮੁਖ ਵਧ ਕਰਨਾ ਨੀਤਿ ਹੈ.


ਨਾਮ. "ਸੁਨਤ ਤੁਹਾਰੋ ਨਾਇਓ." (ਸਾਰ ਮਃ ੫) ੨. ਨਾਮ ਦਾ। ੩. ਨਿਮਾਇਆ. ਨਿਵਾਇਆ. ਝੁਕਾਇਆ. ਨੰਮ੍ਰ ਕੀਤਾ.


ਕ੍ਰਿ. ਵਿ- ਨ੍ਹਾਕੇ. ਨਹਾਕੇ. ਸਨਾਨ ਕਰਕੇ। ੨. ਨਾਉਣ ਤੋਂ. ਨਹਾਨੇ ਸੇ. "ਕਸਮਲ ਜਾਹਿ ਨਾਇਐ ਰਾਮਦਾਸ ਸਰ." (ਫੁਨਹੇ ਮਃ ੫) ੩. ਨਾਮ ਦ੍ਵਾਰਾ.


ਸੰ. ਨਾਯਕ. ਸੰਗ੍ਯਾ- ਆਪਣੇ ਪਿੱਛੇ ਹੋਰਨਾਂ ਨੂੰ ਲਾਉਣ ਵਾਲਾ. ਨੇਤਾ. ਆਗੂ। ੨. ਸ੍ਵਾਮੀ. ਮਾਲਿਕ। ੩. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ, ਲਬਾਣਾ ਅਤੇ ਨਾਇਕੁ ੨। ੪. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ, ਯਥਾ-#"ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।#ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ."#(ਜਗਦਵਿਨੋਦ) "ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼੍‍ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ." (ਰਸਿਕਪ੍ਰਿਯਾ)¹#੫. ਕਿਸੇ ਕਾਵ੍ਯਚਰਿਤ੍ਰ ਅਥਵਾ ਨਾਟਕ ਦਾ ਪ੍ਰਧਾਨ ਪੁਰੁਸ. Hero ਜੈਸੇ ਰਾਮਾਇਣ ਦੇ ਨਾਇਕ ਸ਼੍ਰੀ ਰਾਮ.


ਸੰ. ਨਾਯਿਕਾ. ਸੰਗ੍ਯਾ- ਹੋਰਨਾਂ ਨੂੰ ਪਿੱਛੇ ਲਾਉਣ ਵਾਲੀ. ਜੋ ਅੱਗੇ ਹੋਕੇ ਚੱਲੇ। ੨. ਸ੍ਵਾਮਿਨੀ "ਘਰ ਕੀ ਨਾਇਕਿ ਘਰ ਵਾਸੁ ਨ ਦੇਵੈ." (ਆਸਾ ਮਃ ੫) "ਘਰੁ ਮੇਰਾ ਇਹ ਨਾਇਕਿ ਹਮਾਰੀ." (ਆਸਾ ਮਃ ੫) ੩. ਕਾਵ੍ਯ ਅਨੁਸਾਰ ਨਾਯਿਕਾ "ਉਪਜਤ ਜਾਂਹਿ ਵਿਲਕਕੈ ਚਿੱਤ ਬੀਚ ਰਸਭਾਵ। ਤਾਂਹਿ ਬਖਾਨਤ ਨਾਯਿਕਾ ਜੇ ਪ੍ਰਬੀਨ ਕਵਿਰਾਵ." (ਰਸਰਾਜ)¹੪. ਜੋ ਕਿਸੇ ਕਾਵ੍ਯਚਰਿਤ ਦੀ ਆਧਾਰ ਹੋਵੇ. Heroine. ਜੈਸੇ- ਸ੍ਵਯੰਵਰ ਕਥਾ ਦੀ ਨਾਯਿਕਾ ਜਾਨਕੀ. ਚੰਡੀਚਰਿਤ੍ਰ ਦੀ ਨਾਯਿਕਾ ਦੁਰਗਾ। ੫. ਦੁਰਗਾ. ਦੇਵੀ. ਸੰਸਕ੍ਰਿਤ ਗ੍ਰੰਥਾਂ ਵਿੱਚ ਅੱਠ ਨਾਇਕਾ ਲਿਖੀਆ ਹਨ:-#ਉਗ੍ਰਚੰਡਾ, ਪ੍ਰਚੰਡਾ, ਚੰਡੋਗ੍ਰਾ, ਚੰਡਨਾਯਿਕਾ, ਅਤਿਚੰਡਾ, ਚਾਮੁੰਡਾ, ਚੰਡਾ ਅਤੇ ਚੰਡਵਤੀ. ਦੇਖੋ, ਬ੍ਰਹ੍‌ਮਵੈਵਰਤ, ਪ੍ਰਕ੍ਰਿਤਿ ਖੰਡ, ਅਃ ੬੧.#ਕਾਵ੍ਯਗ੍ਰੰਥਾਂ ਵਿੱਚ ਇਹ ਅਸ੍ਟਨਾਯਿਕਾ ਹਨ:-#ਸ੍ਵਾਧੀਨਪਤਿਕਾ, ਉਤਕਲਾ, ਵਾਸਕਸੱਜਾ, ਅਭਿਸੰਧਿਤਾ, ਕਲਹਾਂਤਰਿਤਾ, ਖੰਡਿਤਾ, ਪ੍ਰੋਸਿਤਪ੍ਰੇਯਸੀ ਅਤੇ ਵਿਪ੍ਰਲਬਧਾ। ੬. ਸੰਬੋਧਨ. ਹੇ ਨਾਯਕ! "ਸਗਲ ਭਵਨ ਕੇ ਨਾਇਕਾ." (ਗਉ ਰਵਿਦਾਸ)


ਦੇਖੋ, ਨਾਇਕ ੧. "ਤੂ ਨਾਇਕੁ ਸਗਲ ਭਉਣ." (ਵਾਰ ਮਾਰੂ ੨. ਮਃ ੫) ੨. ਦੇਖੋ, ਨਾਇਕ ੩. "ਨਾਇਕੁ ਏਕ ਬਨਜਾਰੇ ਪਾਂਚ." (ਬਸੰ ਕਬੀਰ) ਮਨ ਨਾਇਕ, ਪੰਜ ਵਿਕਾਰ ਵਣਜਾਰੇ.