Meanings of Punjabi words starting from ਬ

ਫ਼ਾ. [بدبخت] ਵਿ- ਆਭਾਗਾ. ਬਦ (ਬੁਰਾ) ਹੈ ਜਿਸ ਦਾ ਬਖ਼ਤ (ਨਸੀਬ). ਮੰਦਭਾਗੀ. "ਬਦਬਖਤ ਹਮਚੁ ਬਖੀਲ ਗਾਫਲ." (ਤਿਲੰ ਮਃ ੧)


ਫ਼ਾ. [بدبر] ਵਿ- ਬਰਬਦ ਦਾ ਉਲਟ. ਬਦੀ ਉੱਪਰ ਆਇਆ ਹੋਇਆ. ਬਦੀ (ਬੁਰਾਈ) ਕਰਨ ਲਈ ਆਮਾਦਾ (ਤਿਆਰ). "ਹਿੰਦੁਨ ਸੇ ਬਦਬਰ ਭਯੋ ਇਮ ਨੁਰੰਗ ਤੁਰਕੇਸ." (ਗੁਪ੍ਰਸੂ)


ਫ਼ਾ. [بدبوُ] ਸੰਗ੍ਯਾ- ਬਦ (ਦੁਰ) ਬੂ (ਗੰਧ) ਦੁਰਗੰਧ.


ਫ਼ਾ. [بدمست] ਵਿ- ਬੁਰੀ ਤਰਾਂ ਨਾਲ ਮਤਵਾਲਾ ਹੋਇਆ. ਨਸ਼ੇ ਵਿੱਚ ਚੂਰ। ੨. ਕਾਮ ਕਰਕੇ ਮੱਤ. ਲੰਪਟ.


ਫ਼ਾ. [بدمعاش] ਵਿ- ਬੁਰੀ ਹੈ ਜਿਸ ਦੀ ਮਆ਼ਸ਼ (ਜੀਵਿਕਾ). ਨੀਚ ਕਰਮ ਕਰਕੇ ਨਿਰਵਾਹ ਕਰਨ ਵਾਲਾ। ੨. ਦੁਰਾਚਾਰੀ. ਬਦਚਲਨ.