Meanings of Punjabi words starting from ਮ

ਵ੍ਯ- ਅਨ. ਨਿਸੇਧ ਬੋਧਕ. "ਕੰਨ੍ਹਾ ਫੜਿ ਮਣਤਾਰੂਆ." (ਭਾਗੁ) ਅਣਤਾਰੂਆਂ ਦਾ ਮੋਢਾ ਫੜਕੇ। ੨. ਸੰਗ੍ਯਾ- ਖੂਹ ਦਾ ਸਿਰ ਦੀ ਵਟ. ਮੱਢ। ੩. ਅੰਨ ਦਾ ਬੋਹਲ. "ਹਲੁ ਬੀਚਾਰੁ, ਵਿਕਾਰ ਮਣ." (ਮਃ ੧. ਵਾਰ ਰਾਮ ੧) ਦੇਖੋ, ਬੀਚਾਰੁ ੨। ੪. ਸੰ. ਅੰਨ ਆਦਿ ਦਾ ਇੱਕ ਤੋਲ, ਜੋ ੪੦ ਸੇਰ ਦਾ ਹੁੰਦਾ ਹੈ। ੫. ਦੇਖੋ, ਮਨ। ੬. ਮਾਨ. ਮਾਪ. ਮਿਣਤੀ. ਭਾਵ- ਦੋ ਗਿੱਠ (ਇੱਕ ਹੱਥ). "ਸਾਢੇ ਤ੍ਰੈ ਮਣ ਦੇਹੁਰੀ." (ਸ. ਫਰੀਦ)


ਦੇਖੋ, ਮਨਸਨਾ.


ਸੰਗ੍ਯਾ- ਮਣਿ ਤੁਲ੍ਯ ਪ੍ਰਕਾਸ਼ਣ ਵਾਲਾ ਦਾਣਾ। ੨. ਮਾਲਾ ਦਾ ਦਾਣਾ।#੩. ਜਾਲ ਵਿੱਚ ਪਰੋਤਾ ਧਾਤੁ ਆਦਿ ਦਾ ਗੋਲ ਦਾਣਾ, ਜਿਸ ਦੇ ਬੋਝ ਨਾਲ ਜਾਲ ਪਾਣੀ ਵਿੱਚ ਡੁੱਬਿਆ ਰਹਿ"ਦਾ ਹੈ. "ਆਪੇ ਜਾਲ ਮਣਕੜਾ." (ਸ੍ਰੀ ਮਃ ੧) ੪. ਪੋਠੇਹਾਰ ਵਿੱਚ ਮਣਕੜਾ ਦਾ ਅਰਥ ਮਾਰਣ ਵਾਲਾ. (ਮ੍ਰਿਤ੍ਯੁਕਾਰੀ) ਹੈ.