Meanings of Punjabi words starting from ਰ

ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ.

ਸੰਗ੍ਯਾ- ਹਲ ਨਾਲ ਜ਼ਮੀਨ ਪੁਰ ਲੀਕ ਕੱਢਣ ਵਾਲਾ, ਕਿਰਸਾਣ. "ਆਪੇ ਧਰਤੀ, ਆਪੇ ਹੈ ਰਾਹਕੁ." (ਮਃ ੪. ਵਾਰ ਬਿਹਾ) ੨. ਚੱਕੀ ਦੇ ਪੁੜ ਉੱਤੇ ਟੱਕ ਲਾਕੇ ਖੁਰਦਰਾ (ਖਰ੍ਹਵਾ) ਕਰਨ ਵਾਲਾ ਕਾਰੀਗਰ.