Meanings of Punjabi words starting from ਹ

ਅ਼. [حلال] ਹ਼ਲਾਲ. ਧਰਮ ਅਨੁਸਾਰ ਜਿਸ ਦਾ ਵਰਤਣਾ ਯੋਗ ਹੈ. "ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲ ਨ ਜਾਇ." (ਵਾਰ ਮਾਝ ਮਃ ੧) ੨. ਮੁਸਲਮਾਨੀ ਤਰੀਕੇ ਨਾਲ ਜਿਬਹਿ ਕੀਤੇ ਜੀਵ ਦਾ ਮਾਸ, ਜਿਸਦਾ ਖਾਣਾ ਇਸਲਾਮ ਮਤ ਅਨੁਸਾਰ ਹਲਾਲ ਹੈ. "ਜੀਅ ਜੁ ਮਾਰਹਿ ਜੋਰ ਕਰਿ ਕਹਿਤੇ ਹਹਿ ਜੁ ਹਲਾਲ." (ਸ. ਕਬੀਰ) ੩. ਜਿਬਹਿ. "ਹੋਇ ਹਲਾਲੁ ਲਗੈ ਹਕ ਜਾਇ." (ਵਾਰ ਰਾਮ ੧. ਮਃ ੧)


ਫ਼ਾ. [حلال خور] ਹ਼ਲਾਲਖ਼ੋਰ. ਵਿ- ਹਲਾਲ ਖਾਣ ਵਾਲਾ. ਧਰਮ ਅਨੁਸਾਰ ਜੋ ਵਿਧਾਨ ਕੀਤਾ ਹੈ ਉਸ ਦੇ ਖਾਣ ਵਾਲਾ। ੨. ਚੂਹੜੇ ਆਦਿਕ ਨੀਚ ਜਾਤਿ ਦੇ ਲੋਕ ਜੋ ਇਸਲਾਮ ਮਤ ਧਾਰ ਲੈਣ, ਉਹ ਭੀ ਹਲਾਲਖੋਰ (ਸਨਮਾਨ ਲਈ) ਕਹੇ ਜਾਂਦੇ ਹਨ. "ਹੈਂ ਹਲਾਲਖੁਰ ਨੀਚ ਚਮਾਰ." (ਗੁਪ੍ਰਸੂ)


ਦੇਖੋ, ਹਲਾਲ.


ਦੇਖੋ, ਹਲਣਾ. "ਈਤ ਊਤ ਨ ਹਲੀ." (ਕੇਦਾ ਮਃ ੫) ੨. ਸੰ. हलिन ਵਿ- ਹਲਵਾਲਾ। ੩. ਸੰਗ੍ਯਾ- ਬਲਰਾਮ. ਹਲਧਰ. "ਕਾਨ੍ਹ ਹਲੀ ਬਲ ਕੈ ਤਬ ਹੀ ਚਤੁਰੰਗ ਦਸੋ ਦਿਸ ਬੀਚ ਬਗਾਈ." (ਕ੍ਰਿਸਨਾਵ) ੪. ਹਲਵਾਹਕ ਕ੍ਰਿਸਾਣ.


ਅ਼. [حلیم] ਹ਼ਲੀਮ. ਵਿ- ਖਿਮਾ ਵਾਲਾ. ਸਹਿਨਸ਼ੀਲ। ੨. ਸ਼ਾਂਤਮਨ. ਨੰਮ੍ਰ. ਦੇਖੋ, ਹਿਲਮ.