Meanings of Punjabi words starting from ਛ

ਦੇਖੋ, ਪ੍ਰਿਥੀਚੰਦ.


ਸੰਗ੍ਯਾ- ਛੁੱਟੀ, ਰਿਹਾਈ. ਮੁਕਤਿ. ਖ਼ਲਾਸੀ. "ਨਿਮਖ ਮਾਹਿ ਹੋਵੈ ਤੇਰੀ ਛੋਟਿ." (ਗੁਉ ਮਃ ੫) "ਭ੍ਰਮਤੇ ਪੁਕਾਰਹਿ, ਕਤਹਿ ਨਾਹਿ ਛੋਟਿ." (ਗੂਜ ਮਃ ੫)


ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ.


ਗੁਜਰਾਤ (ਦੱਖਣ) ਦੀ ਬਣੀ ਹੋਈ ਸਕੇਲੇ ਦੀ ਤਲਵਾਰ, ਜਿਸ ਵਿੱਚ ਤਿੰਨ ਸੀਖਾਂ ਹੁੰਦੀਆਂ ਹਨ. ਜੋ ਦੋ ਸੀਖਾਂ ਹੋਣ, ਤਦ ਤਲਵਾਰ ਦੀ ਸੰਗ੍ਯਾ ਵਡੀ ਗੁਜਰਾਤ ਹੈ ਦੇਖੋ, ਸਸਤ੍ਰ.