Meanings of Punjabi words starting from ਜ

ਸੰਗ੍ਯਾ- ਜਲਵਾਦ੍ਯ. ਇੱਕ ਵਾਜਾ, ਜੋ ਧਾਤੁ ਅਥਵਾ ਚੀਨੀ ਦੀ ਛੋਟੀਆਂ ਵਡੀਆਂ ਬਾਈ (੨੨) ਕਟੋਰੀਆਂ ਵਿੱਚ ਜਲ ਪਾਕੇ ਬਣਾਇਆ ਜਾਂਦਾ ਹੈ. ਵਡੀ ਅਤੇ ਬਹੁਤੇ ਜਲ ਵਾਲੀ ਕਟੋਰੀ ਦਾ ਸੁਰ ਉਤਰਿਆ ਅਤੇ ਛੋਟੀ ਤਥਾ ਥੋੜੇ ਪਾਣੀ ਵਾਲੀ ਦਾ ਚੜ੍ਹਿਆ ਸੁਰ ਹੁੰਦਾ ਹੈ. ਪਾਣੀ ਵੱਧ ਘੱਟ ਕਰਨ ਤੋਂ ਸੁਰ ਠੀਕ ਕਰ ਲਈਦਾ ਹੈ. ਅਚਲ ਠਾਟ ਬਣਾਕੇ ਲਕੜੀ ਦੀ ਛੋਟੀ ਮੂੰਗਲੀ ਅਥਵਾ ਸੋਟੀ ਨਾਲ ਇਸ ਨੂੰ ਬਜਾਈਦਾ ਹੈ। ੨. ਜਲ ਦੀ ਲਹਿਰ. ਪਾਣੀ ਦੀ ਮੌਜ. "ਜਲਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ." (ਪ੍ਰਭਾ ਅਃ ਮਃ ੧) ਰਕਤ ਵੀਰਯ ਦਾ ਸੰਗਮ, ਉਸਨਤਾ ਅਤੇ ਪ੍ਰਾਣ, ਇਨ੍ਹਾਂ ਤੇਹਾਂ ਤੋਂ ਪ੍ਰਾਣੀਆਂ ਦੀ ਰਚਨਾ ਹੋਈ ਹੈ.


ਮਚਤੀ ਹੋਈ. ਜ੍ਵਲਿਤ. "ਜਲਤੀ ਅਗਨਿ ਨਿਵਾਰੋ." (ਗਉ ਮਃ ੫) ੨. ਜਲਦੀ (ਸ਼ੀਘ੍ਰਤਾ) ਦੀ ਥਾਂ ਭੀ ਪੰਜਾਬੀ ਵਿੱਚ ਜਲਤੀ ਸ਼ਬਦ ਵਰਤਿਆ ਜਾਂਦਾ ਹੈ.


ਸੰਗ੍ਯਾ- ਜਲਤੁਰਗ. ਦਰਿਆਈ ਘੋੜਾ.


ਖ਼ਾ. ਮੱਛੀ.


ਸੰਗ੍ਯਾ- ਗ੍ਰਾਹ. ਤੇਂਦੂਆ. ਦੇਖੋ, ਤੰਦੂਆ। ੨. ਮੱਛੀ ਫੜਨ ਦਾ ਜਾਲ. "ਜਿਉ ਜਲਤੰਤੁ ਪਸਾਰਿਓ ਬਧਕਿ." (ਕਾਨ ਮਃ ੪)


ਜਲ ਅਤੇ ਸ੍‍ਥਲ. ਤਰੀ ਅਤੇ ਖ਼ੁਸ਼ਕੀ. "ਜਲ ਥਲ ਬਨ ਪਰਬਤ ਪਾਤਾਲ." (ਗਉ ਥਿਤੀ ਮਃ ੫) ੨. ਜਲ- ਸ੍‍ਥਲ. ਜਲ ਵਾਲਾ ਥਾਂ. ਨਦੀ, ਤਾਲ ਆਦਿ. "ਜਲਥਲ ਨੀਰਿ ਭਰੇ." (ਮਾਝ ਮਃ ੫)