Meanings of Punjabi words starting from ਨ

ਕ੍ਰਿ- ਸਨਾਨ ਕਰਨਾ. ਨ੍ਹਾਉਣਾ. ਨਹਾਨਾ. "ਗਿਆਨ ਸਰਿ ਨਾਇਣ" (ਭੈਰ ਮਃ ੪) ੨. ਦੇਖੋ, ਨਾਇਨ ੨.


ਦੇਖੋ, ਨਾਇਣੁ। ੨. ਨਾਈ ਦੀ ਇਸਤ੍ਰੀ. ਨਾਪਿਤੀ.


ਨਾਮਰਸੀਆ. ਨਾਮ ਦਾ ਰਸ ਲੈਣ ਵਾਲਾ. ਦੇਖੋ, ਰਸੀਅੜਾ.


ਸੰਗ੍ਯਾ- ਨਾਪਿਤ, ਨਹੁਁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. "ਨਾਈ ਉਧਰਿਆ ਸੈਨ ਸੈਵ." (ਬੰਸ ਅਃ ਮਃ ੫) ੨. ਵਿ- ਨਾਮ. "ਵਾਹੁ ਵਾਹੁ ਸਚੇ ਪਾਤਿਸ਼ਾਹ, ਤੂ ਸਚੀ ਨਾਈ." (ਵਾਰ ਰਾਮ ੧. ਮਃ ੩) ੩. ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. "ਤੀਰਥ ਅਠਸਠਿ ਮਜਨ ਨਾਈ." (ਮਲਾ ਮਃ ੪) ੪. ਨਾਮੋਂ ਮੇ. ਨਾਮ ਵਿੱਚ "ਜੂਠਿ ਨ ਅੰਨੀ ਜੂਠਿ ਨ ਨਾਈ." (ਵਾਰ ਸਾਰ ਮਃ ੧) ਨਾਮਾਂ ਦੀ ਅਪਵਿਤ੍ਰਤਾ ਹਿੰਦੂ ਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ, ਮਨੁ ਅਃ ੩. ਸ਼: ੯। ੫. ਨਿਵਾਕੇ. ਝੁਕਾਕੇ. "ਤੁਰਕ ਮੂਏ ਸਿਰੁ ਨਾਈ." (ਸੋਰ ਕਬੀਰ) ੬. ਅ਼. [ناعی] ਨਾਈ਼. ਮੌਤ ਦਾ ਸੁਨੇਹਾ ਪੁਚਾਣ ਵਾਲਾ.


ਨਹਾਈਐ. ਸਨਾਨ ਕਰੀਐ। ੨. ਨਾਮ ਹੈ. "ਟੇਕ ਤੇਰੋ ਇਕੁ ਨਾਈਐ." (ਬਿਲਾ ਮਃ ੫)


ਨਹਾਏ. ਨ੍ਹਾਤੇ. "ਸਤਸੰਗਤਿ ਪਗ ਨਾਏ ਧੂਰਿ." (ਸਾਰ ਮਃ ੪) ਸਾਧੁਸੰਗਤਿ ਦੀ ਪਗਧੁਰਿ ਨ੍ਹਾਏ। ੨. ਨਾਮ ਸੋ. ਨਾਮ ਕਰਕੇ. "ਸਭ ਮੁਖ ਹਰਿ ਕੈ ਨਾਏ." (ਗਉ ਮਃ ੫) ੩. ਨੌਕੇ. ਨਾਏਂ. "ਨੌ ਨਾਏ ਏਕਾਸੀਹ." (ਭਾਗੁ) ੪. ਨਵਾਏ. ਝੁਕਾਏ.


ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ.