Meanings of Punjabi words starting from ਪ

ਕ੍ਰਿ- ਪ੍ਰਸਥਾਪਨ ਕਰਨਾ. ਥਾਪਣਾ। ੨. ਥਾਪੜਨਾ। ੩. ਗੋਬਰ ਆਦਿ ਨੂੰ ਥਾਪੜਕੇ ਗੋਲਾਕਾਰ ਕਰਨਾ। ੪. ਸੰਗ੍ਯਾ- ਪਾਂਡੂ ਆਦਿ ਦਾ ਥਾਪੜਕੇ ਬਣਾਇਆ ਹੋਇਆ ਪਿੰਨਾ (ਪਿੰਡ). ਪਾਥਣਾ.


ਸੰ. ਪ੍ਰਸ੍ਤਰ. ਸੰਗ੍ਯਾ- ਪਾਸਾਣ. ਪਾਹਨ. "ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ." (ਆਸਾ ਅਃ ਮਃ ੧)


ਦੇਖੋ, ਪਥਰ.


ਵਿ- ਸੈਲ (ਜਲਪ੍ਰਵਾਹ) ਵਿੱਚ ਰਹਿਣ ਵਾਲਾ ਪ੍ਰਸ੍ਤਰ (ਪੱਥਰ). ਦੇਖੋ, ਸੈਲ ੭.


ਸੰਗ੍ਯਾ- ਉਹ ਬੰਦੂਕ, ਜਿਸ ਦੀ ਕਲਾ ਉੱਪਰ ਅੱਗ ਦੇਣ ਲਈ ਪਥਰੀ ਹੋਵੇ, ਤੋੜੇ ਦੀ ਥਾਂ ਪੱਥਰ ਨਾਲ ਜਿਸ ਨੂੰ ਅੱਗ ਦਿੱਤੀ ਜਾਵੇ, ਦੇਖੋ, ਇਸਤ੍ਰੀ ਅਤੇ ਚਕਮਕ.