Meanings of Punjabi words starting from ਸ

ਸੰ. स्थायिन. ਵਿ- ਇਸਥਿਤ ਹੋਣ ਵਾਲਾ. ਠਹਿਰਨ ਵਾਲਾ. ਕਾਇਮ। ੨. ਸੰਗ੍ਯਾ- ਅਚਲ ਪਦ.


ਸੰ. स्थायिन. ਵਿ- ਇਸਥਿਤ ਹੋਣ ਵਾਲਾ. ਠਹਿਰਨ ਵਾਲਾ. ਕਾਇਮ। ੨. ਸੰਗ੍ਯਾ- ਅਚਲ ਪਦ.


ਸੰਗ੍ਯਾ- ਸ੍‍ਥਾਈ ਭਾਵ ਉਸ ਨੂੰ ਆਖਦੇ ਹਨ ਜਿਸ ਦੇ ਆਧਾਰ ਰਸ ਇਸਥਿਤ ਰਹੇ. ਜਿਵੇਂ- ਰਤਿ ਸ਼੍ਰਿੰਗਾਰ ਦਾ, ਹਾਸੀ ਹਾਸ੍ਯ ਦਾ, ਸ਼ੋਕ ਕਰੁਣਾ ਦਾ, ਕ੍ਰੋਧ ਰੁਦ੍ਰ ਦਾ, ਉਤਸਾਹ ਵੀਰ ਦਾ, ਭੈ ਭਯਾਨਕ ਦਾ, ਗਲਾਨਿ ਬੀਭਤਸ ਦਾ, ਹੈਰਾਨੀ ਅਦਭੁਤ ਦਾ ਅਤੇ ਸ਼ਾਂਤਿ ਸ਼ਾਂਤ ਰਸ ਦਾ ਸ੍‍ਥਾਈ ਭਾਵ ਹੈ.


ਸੰ. ਸ੍‍ਥਾਣੁ. ਵਿ- ਠਹਿਰਿਆ ਹੋਇਆ. ਇਸਥਿਤ। ੨. ਸੰਗ੍ਯਾ- ਸ਼ਿਵ। ੩. ਕਿੱਲਾ. ਮੇਖ। ੪. ਠੂਠ. ਖੁੰਢ. "ਥਿਤ ਸਥਾਣੂ ਜੈਸਾ." (ਨਾਪ੍ਰ)


ਸੰਗ੍ਯਾ- ਸ੍‍ਥਾਨ. ਥਾਂ. ਠਹਿਰਨ ਦੀ ਜਗਾ. ਸਿਤਾਂ.


स्थानिन्. ਵਿ- ਸ੍‍ਥਾਨ ਵਾਲਾ. ਥਾਂ ਦਾ ਮਾਲਿਕ। ੨. ਕਿਸੇ ਥਾਂ ਨਾਲ ਹੈ ਜਿਸ ਦਾ ਸੰਬੰਧ.