Meanings of Punjabi words starting from ਜ

ਸੰ. ਵਿ- ਜਲ ਦੇਣ ਵਾਲਾ। ੨. ਸੰਗ੍ਯਾ- ਬੱਦਲ. ਮੇਘ। ੩. ਅ਼. [جلد] ਵਿ- ਚੁਸ੍ਤ- ਚਾਲਾਕ। ੪. ਫ਼ਾ. ਕ੍ਰਿ. ਵਿ- ਛੇਤੀ. ਤੁਰੰਤ. ਫ਼ੌਰਨ। ੫. ਤੇਜ਼ੀ ਸੇ. ਫੁਰਤੀ ਨਾਲ.


ਵਿ- ਜਲ ਦੇਣ ਵਾਲਾ। ੨. ਸੰਗ੍ਯਾ- ਹਿੰਦੂਮਤ ਅਨੁਸਾਰ ਉਹ ਸੰਬੰਧੀ, ਜੋ ਪਿਤਰਾਂ ਨੂੰ ਜਲ ਦੇਣ ਦਾ ਅਧਿਕਾਰ ਰੱਖਦਾ ਹੈ। ੩. ਕਹਾਰ. ਭਿਸ਼ਤੀ. "ਜਲਦਾਨੀ ਤਿਹ ਪੀਛੇ ਹਾਂਕਤ." (ਗੁਪ੍ਰਸੂ)


ਦਗਧ ਹੁੰਦੀ. ਸੜਦੀ ਹੋਈ. "ਜਲਦੀ ਕਰੇ ਪੁਕਾਰ." (ਵਾਰ ਆਸਾ) "ਅਨਦਿਨੁ ਸਦਾ ਜਲਦੀਆ ਫਿਰਹਿ." (ਆਸਾ ਅਃ ਮਃ ੩) ੨. ਫ਼ਾ. [جلدی] ਸੰਗ੍ਯਾ- ਸ਼ੀਘ੍ਰਤਾ. ਫੁਰਤੀ.


ਕ੍ਰਿ. ਜਲ ਅਤੇ ਪਾਣੀ ਵੱਖ ਕਰਨਾ. ਭਾਵ- ਸਤ੍ਯ ਅਸਤ੍ਯ ਦਾ ਨਿਖੇੜਨਾ. ਇਨਸਾਫ਼ ਕਰਨਾ.


ਵਿ- ਜਲ ਧਾਰਨ ਵਾਲਾ। ੨. ਸੰਗ੍ਯਾ- ਮੇਘ. ਬੱਦਲ। ੩. ਸਮੁੰਦਰ। ੪. ਤਾਲ. ਝੀਲ.


ਦੇਖੋ, ਜਲਧਰ। ੨. ਦੇਖੋ, ਜਲਧਾਰਾ. "ਚਾਤ੍ਰਕ ਮੁਖਿ ਜੈਸੇ ਜਲਧਰਾ." (ਧਨਾ ਨਾਮਦੇਵ) ਇਸ ਥਾਂ ਜਲਧਾਰਾ ਤੋਂ ਭਾਵ ਸ੍ਵਾਤਿਬੂੰਦ ਹੈ.


ਸੰਗ੍ਯਾ- ਵਰੁਣ, ਜੋ ਸਮੁੰਦਰ (ਜਲਧਿ) ਦਾ ਰਾਜਾ ਹੈ. (ਸਨਾਮਾ)


ਸੰਗ੍ਯਾ- ਫਾਹੀ. ਪਾਸ਼, ਜੋ ਜਲਧਿਰਾਜ (ਵਰੁਣ) ਦਾ ਸ਼ਸਤ੍ਰ ਹੈ. (ਸਨਾਮਾ)