ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ.
ਸੰ. ਵਿ- ਨਾਸ਼ਕ. ਬਰਬਾਦ ਕਰਨ ਵਾਲਾ। ੨. ਦੇਖੋ, ਨਾਸਿਕ.
nan
nan
ਦੇਖੋ, ਨਾਸਿਕਾ.
nan
ਫ਼ਾ. [ناشتا] ਅਥਵਾ [ناشتہ] ਸੰਗ੍ਯਾ- ਖ਼ਾਲੀ ਪੇਟ। ੨. ਭਾਵ- ਸਵੇਰ ਵੇਲੇ ਦਾ ਅਲਪ ਅਹਾਰ. ਨਿਰਨੇ ਕਾਲਜੇ ਕੀਤਾ ਥੋੜਾ ਭੋਜਨ.
ਸੰ. ਨਾਸ੍ਤਿ. ਨ- ਅਸ੍ਤਿ. ਨਹੀਂ ਹੈ. "ਦੁਤੀਆ ਨਾਸਤਿ, ਇਕੁ ਰਹਿਆ ਸਮਾਇ." (ਭੈਰ ਮਃ ੫) ੨. ਨਾ- ਹੋਂਦ. ਨ- ਅਸ੍ਤਿਤ੍ਵ. "ਆਸਤਿ ਨਾਸਤਿ ਏਕੋ ਨਾਉ." (ਵਾਰ ਰਾਮ ੧. ਮਃ ੧) ੩. ਨਾਸਤਿਕ ਦਾ ਸੰਖੇਪ.; ਸੰ. ਨ- ਅਸ੍ਤਿ. ਨਹੀਂ ਹੈ. "ਦਇਆ ਸੁਚਿ ਨਾਸ੍ਤਿ." (ਸਵੈਯੇ ਸ੍ਰੀ ਮੁਖਵਾਕ ਮਃ ੫)
ਦੇਖੋ, ਨਾਸ੍ਤਿਕ.; ਸੰ. ਸੰਗ੍ਯਾ- ਈਸ਼੍ਵਰ ਹੈ ਨਹੀਂ, ਇਹ ਮੰਨਣ ਵਾਲਾ. ਜੋ ਪਰਲੋਕ ਅਤੇ ਪਰਮੇਸ਼੍ਵਰ ਨੂੰ ਨਹੀਂ ਮੰਨਦਾ
ਸੰਗ੍ਯਾ- ਨਾਸ੍ਤਿਕਪੁਣਾ (atheism).