Meanings of Punjabi words starting from ਬ

ਅ਼. [بدرہ] ਬਦਰਹ. ਸੰਗ੍ਯਾ- ਥੈਲੀ. ਤੋੜਾ. "ਨਾਨਕ ਬਦਰਾ ਮਾਲਕਾ ਭੀਤਰਿ ਧਰਿਆ ਆਣਿ." (ਮਃ ੧. ਵਾਰ ਸੂਹੀ) ੨. ਹਿੰ- ਬਾਦਲ. ਮੇਘ. ਵਾਰਿਦ. ਵਾਰਿਧਰ. "ਗਰਜੈ ਮਦਮੱਤ ਕਰੀ ਬਦਰਾ." (ਚੰਡੀ ੧)


ਸੰਗ੍ਯਾ- ਬਦ (ਬੁਰਾ) ਰਾਹ (ਮਾਰਗ). ਖੋਟਾ ਰਸ੍ਤਾ. ਕੁਮਾਰਗ.


ਕ੍ਰਿ- ਖੋਟੇ ਰਾਹ ਪਾਉਂਣਾ. ਬੁਰੇ ਕਰਮਾਂ ਵਿੱਚ ਲਾਉਣਾ.


ਵਿ- ਕੁਮਾਰਗੀ. ਬੁਰੇ ਰਾਹ ਜਾਣ ਵਾਲਾ। ੨. ਬੁਰੇ ਮਾਰਗ ਤੋਂ. ਕੁਮਾਰਗ ਸੇ. "ਦਸ ਅਉਰਾਤ ਰਖੋ ਬਦਰਾਹੀ." (ਮਾਰੂ ਸੋਲਹੇ ਮਃ ੫) ਦਸ਼ ਇੰਦ੍ਰੀਆਂ ਨੂੰ ਖੋਟੇ ਰਾਹ ਤੋਂ ਵਰਜੋ.


ਦੇਖੋ, ਬਦਰੀ.


ਸੰ. ਬੇਰ. ਬੇਰੀ ਦਾ ਫਲ। ੨. ਬੇਰੀ. ਬਦਰ.


ਗੜ੍ਹਵਾਲ ਦੇ ਇਲਾਕੇ ਅਲਕਨੰਦਾ ਨਦੀ ਦੇ ਪੱਛਮੀ ਕਿਨਾਰੇ ਪੁਰ ਇੱਕ ਵੈਸਨਵ ਮੰਦਿਰ, ਜੋ ਹਿਮਾਲਯ ਦੀ ਧਾਰਾ ਵਿੱਚ ੧੦੪੦੦ ਫੁਟ ਦੀ ਬਲੰਦੀ ਪੁਰ ਹੈ. ਇਸ ਦਾ ਨਾਮ ਬਦਰੀਨਾਥ ਅਤੇ ਬਦਰੀਨਾਰਾਯਣ ਭੀ ਪ੍ਰਸਿੱਧ ਹੈ. ਨਰਨਾਰਾਯਣ ਅਵਤਾਰ ਦੇ ਤਪ ਕਰਨ ਦਾ ਇਹ ਅਸਥਾਨ ਹੈ. ਪਦਮ ਪੁਰਾਣ ਵਿੱਚ ਸਭ ਤੀਰਥਾਂ ਤੋਂ ਇਸ ਦੀ ਵਿਸ਼ੇਸਤਾ ਦੱਸੀ ਹੈ. ਨਾਮ ਦਾ ਕਾਰਣ ਇਹ ਲਿਖਿਆ ਹੈ ਕਿ ਭ੍ਰਿਗੁਤੁੰਗ ਨਾਮਕ ਪਹਾੜ ਦੀ ਚੋਟੀ ਪੁਰ ਇੱਕ ਬਦਰੀ (ਬੇਰੀ) ਦਾ ਬਿਰਛ ਸੀ. ਜਿਸ ਤੋਂ ਬਦਰਿਕਾਸ਼੍ਰਮ ਨਾਮ ਹੋਇਆ. ਬਦਰਿਕਾਸ਼੍ਰਮ ਦਾ ਪ੍ਰਬੰਧ ਰਿਆਸਤ ਟੇਹਰੀ ਦੇ ਹੱਥ ਹੈ. ਮੰਦਿਰ ਦੇ ਵਡੇ ਪੁਜਾਰੀ ਦੀ "ਰਾਵਲ" ਪਦਵੀ ਹੈ.


ਸੰ. ਸੰਗ੍ਯਾ- ਬੇਰੀ. ਬਦਰਿ ਅਤੇ ਬਦਰੀ ਦੋਵੇਂ ਸ਼ਬਦ ਸੰਸਕ੍ਰਿਤ ਹਨ। ੨. ਮੈਸੂਰ ਦੇ ਇਲਾਕੇ ਇੱਕ ਨਦੀ.


ਦੇਖੋ, ਬਦਰਿਕਾਸ਼੍ਰਮ। ੨. ਬਦਰਿਕਾਸ਼੍ਰਮ ਦੇ ਮੰਦਿਰ ਵਿੱਚ ਅਸਥਾਪਨ ਕੀਤੀ ਹੋਈ ਨਾਰਾਯਣ ਦੀ ਮੂਰਤਿ.


ਦੇਖੋ, ਬੁੱਧੂਸ਼ਾਹ.


ਦੇਖੋ, ਅਕਬਰ ਦਾ ਫੁਟਨੋਟ.