Meanings of Punjabi words starting from ਗ

ਸੰ. ਗਰ੍‍ਗਰੀ. ਸੰਗ੍ਯਾ- ਧਾਤੁ ਅਥਵਾ ਮਿੱਟੀ ਦਾ ਤੰਗ ਮੂੰਹ ਵਾਲਾ ਜਲ ਲਿਆਉਣ ਦਾ ਪਾਤ੍ਰ. ਪਾਣੀ ਭਰਣ ਵੇਲੇ ਗਰ ਗਰ ਸ਼ਬਦ ਕਰਣ ਤੋਂ ਇਹ ਸੰਗ੍ਯਾ ਹੈ. ਕਲਸ਼. ਘੜਾ. "ਟੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ." (ਸਾਰ ਮਃ ੫) "ਨਿਤ ਉਠਿ ਕੋਰੀ ਗਾਗਰਿ ਆਨੈ." (ਬਿਲਾ ਕਬੀਰ)


ਰਿਆਸਤ ਪਟਿਆਲਾ, ਨਜਾਮਤ, ਤਸੀਲ ਅਤੇ ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਇੱਕ ਫਰਲਾਂਗ ਪੁਰ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਇੱਕ ਢਾਬ ਦੇ ਕਿਨਾਰੇ ਠਹਿਰੇ ਹਨ.#ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਚੰਗੇ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਸਰਦਾਰ ਸੇਵਾ ਸਿੰਘ ਜੀ ਵਜ਼ੀਰ ਰਿਆਸਤ ਨਾਭਾ ਨੇ ਸੰਮਤ ੧੯੩੩ ਵਿੱਚ ਕਰਾਈ. ਗੁਰਦ੍ਵਾਰੇ ਨਾਲ ੭੫੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਲਹਿਰਾਗਾਗਾ ਤੋਂ ਪੱਛਮ ਡੇਢ ਮੀਲ ਦੇ ਕਰੀਬ ਹੈ.