Meanings of Punjabi words starting from ਨ

ਸੰ. ਨਾਸ਼ਨ. ਸੰਗ੍ਯਾ- ਨਸ੍ਟ ਕਰਨ ਦੀ ਕ੍ਰਿਯਾ. "ਨਾਸਨ ਭਾਜਨ ਥਾਕੇ." (ਧਨਾ ਮਃ ੫) ੨. ਦੇਖੋ, ਨਸਣਾ.


ਸੰਗ੍ਯਾ- ਨਾਸ਼ ਕਰਨ ਵਾਲੀ, ਜ਼ਹਰ. ਵਿਸ. (ਸਨਾਮਾ)


ਤੁ. [ناشپاتی] ਸੰਗ੍ਯਾ- ਨਾਖ. ਅੰ. L. Pyrus Communis. "ਨਾਸ਼ਪਾਤੀ ਖਾਤੀ ਤੇਬ ਨਾਸਪਾਤੀ ਖਾਤੀ ਹੈਂ." (ਭੂਸਣ)


ਫ਼ਾ. [ناسپال] ਸੰਗ੍ਯਾ- ਅਨਾਰ ਦਾ ਛਿਲਕਾ. ਇਸ ਦੀ ਤਾਸ਼ੀਰ ਸਰਦ ਖ਼ੁਸ਼ਕ¹ ਅਤੇ ਕ਼ਾਬਿਜ ਹੈ. ਦੰਦਾਂ ਦੇ ਮਸੂੜਿਆਂ ਨੂੰ ਪੱਕਿਆਂ ਕਰਦਾ ਹੈ. ਸੋਜ ਹਟਾਉਂਦਾ ਹੈ. ਇਸ ਦੇ ਪਾਣੀ ਨਾਲ ਬਵਾਸੀਰ ਦੇ ਮੱਸੇ ਧੋਣ ਤੋਂ ਆਰਾਮ ਹੁੰਦਾ ਹੈ


ਵਿ- ਨਾਸ਼ ਹੋਣ ਵਾਲਾ. ਅਨਿਤ੍ਯ.


ਸੰ. ਸੰਗ੍ਯਾ- ਨਾਸਿਕਾ. ਨੱਕ। ੨. ਨੱਕ ਦਾ ਛਿਦ੍ਰ (ਛੇਕ)


ਸੰਗ੍ਯਾ- ਨੱਕ ਦੀ ਨੋਕ. ਨੱਕ ਦੀ ਕੂਮਲ.