Meanings of Punjabi words starting from ਫ

ਅ਼. [فِعل] ਫ਼ਿਅ਼ਲ. ਸੰਗ੍ਯਾ- ਕਰਮ. ਕ੍ਰਿਯਾ। ੨. ਅ਼ਮਲ. ਕਰਨੀ। ੩. ਅ਼ੰ Fail. ਘਟਣ, ਮੁੱਕਣ ਅਤੇ ਚੁੱਕ ਜਾਣ ਦਾ ਭਾਵ.


ਸੰਗ੍ਯਾ- ਬਦੀ. ਸ਼ਰਾਰਤ. "ਤਨਿ ਫਿਟੈ ਫੇੜ ਕਰੇਨਿ." (ਵਾਰ ਆਸਾ) ੨. ਕਰਮ ਕਰਨ ਦੀ ਕ੍ਰਿਯਾ. ਐ਼ਮਾਲ. "ਜਨਮ ਮਰਨ ਦੁਖ ਫੇੜ ਕਰਮ ਸੁਖ." (ਆਸਾ ਕਬੀਰ) "ਫੇੜੇ ਕਾ ਦੁਖੁ ਸਹੈ ਜੀਉ." (ਬਸੰ ਰਵਿਦਾਸ) ੩. ਹਾਨੀ. ਨੁਕਸਾਨ.


ਕ੍ਰਿ- ਕਮਾਉਣਾ. ਕਰਮ ਦਾ ਕਰਨਾ. "ਪਰਧਨ ਦੋਖ ਕਿਛੁ ਪਾਪ ਨ ਫੇੜੇ." (ਧਨਾ ਮਃ ੫)#੨. ਬੁਰਾਈ ਕਮਾਉਣੀ. ਬੁਰਾ ਕਰਨਾ. "ਸਿਰ ਪੈਰੀ ਕਿਆ ਫੇੜਿਆ?" (ਸ. ਫਰੀਦ) ਤੇਰੇ ਅੰਗਾਂ ਨੇ ਕੀ ਬੁਰਾ ਕਮਾਇਆ ਹੈ?


ਕ੍ਰਿ- ਦੇਖੋ, ਫਿਕੰਦਨ ਅਤੇ ਫੈਂਕਣਾ.


ਸੰਗ੍ਯਾ- ਪੇਟ ਦਾ ਘੇਰਾ. ਕਮਰ ਦਾ ਮੰਡਲ। ੨. ਕਮਰਬੰਦ, ਵੇਸ੍ਟਨ ਦਾ ਵਸਤ੍ਰ। ੩. ਠੋਕਰ. ਧੱਕਾ. "ਜਮ ਜੰਦਾਰੁ ਨ ਮਾਰੈ ਫੇਟੈ." (ਮਾਰੂ ਸੋਲਹੇ ਮਃ ੧) "ਕਛ ਨ ਲਾਗੈ ਫੇਟ." (ਸਾਰ ਮਃ ੫)


ਸੰਗ੍ਯਾ- ਕਮਰਬੰਦ. ਦੇਖੋ, ਫੈਂਟਾ.


ਅ਼. [فیسلہ] ਫ਼ੈਸਲਾ. ਸੰਗ੍ਯਾ- ਨਿਬੇੜਾ. ਵਿਵੇਕ. ਦੋ ਪੱਖਾਂ ਦੀ ਬਾਤ ਦਾ ਨਿਬਟੇਰਾ.