Meanings of Punjabi words starting from ਬ

ਵਿ- ਵਿਵਰ੍‍ਣ. ਬੁਰੇ ਰੰਗ ਦਾ. ਜਿਸ ਦਾ ਰੰਗ ਭੱਦਾ ਹੈ। ੨. ਸੰਗ੍ਯਾ- ਕੁਰਸ. ਪ੍ਰੇਮਭੰਗ. "ਕਾਜਨ ਲਰੀ ਕਰੇ ਬਦਰੰਗ." (ਗੁਪ੍ਰਸੂ) ਕਾਜੀ ਦੀ ਇਸਤ੍ਰੀ ਲੜੀ। ੩. ਤਾਸ਼ ਖੇਡਣ ਵਾਲਿਆਂ ਦੇ ਸੰਕੇਤ ਵਿੱਚ ਬੇਮੇਲ ਰੰਗ ਦਾ ਪੱਤਾ.


ਅ਼. [بدل] ਸੰਗ੍ਯਾ- ਹੇਰ ਫੇਰ. ਪਰਿਵਰਤਨ। ੨. ਪਲਟਾ. ਇ਼ਵਜ। ੩. ਦੇਖੋ, ਬੱਦਲ.


ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)


ਬਦਲੇ ਵਿੱਚ. ਇਵਜ ਮੇਂ. ਦੇਖੋ, ਬਦਲ ੨. "ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ." (ਸਾਰ ਮਃ ੫)


ਫ਼ਾ. [بدلگام] ਵਿ- ਉਹ ਘੋੜਾ, ਜੋ ਲਗਾਮ ਨਾਲ ਨ ਰੁਕੇ. ਮੂੰਹ ਜ਼ੋਰ। ੨. ਉਹ ਆਦਮੀ, ਜਿਸ ਦੀ ਜ਼ੁਬਾਨ ਆਪਣੇ ਕਾਬੂ ਨਹੀਂ.


ਕ੍ਰਿ- ਪਲਟਣਾ. ਹੋਰ ਦਾ ਹੋਰ ਹੋਣਾ. ਪਰਿਵਰਤਨ ਹੋਣਾ। ੨. ਵਟਾਂਦਰਾ ਕਰਨਾ। ੩. ਮੁੱਕਰਨਾ. ਮੁਨਕਿਰ ਹੋਣਾ.