Meanings of Punjabi words starting from ਮ

ਸੰਗ੍ਯਾ- ਮਨੌਤ. ਮਮਤ੍ਵ. "ਝੂਠੀ ਦੁਨੀ ਮਣੀ." (ਸੋਰ ਮਃ ੫) "ਮਣੀ ਮਿਟਾਇ ਜੀਵਤੁ ਮਰੈ." (ਬਾਵਨ) ੨. ਸੰ. ਮਾਨ੍ਯਤ੍ਵ. ਪ੍ਰਤਿਸ੍ਟਾ. "ਮਾਣਸ ਕੂਝਾ ਗਰਬੁ, ਸਚੀ ਤੁਧੁ ਮਣੀ." (ਮਃ ੧. ਵਾਰ ਮਲਾ) ੩. ਦੇਖੋ, ਮਣਿ। ੪. ਅ਼. [منی] ਮਨੀ. ਪੁਰਖ ਅਤੇ ਇਸਤ੍ਰੀ ਦਾ ਵੀਰਯ ਅਤੇ ਰਿਤੁ.


ਮਣਿ ਦਾ ਬਹੁ ਵਚਨ। ੨. ਮਣਕੇ. ਮਾਲਾ ਦੇ ਦਾਣੇ. "ਕਵਣੁ ਗੁਣੁ ਕਵਣੁ ਸੁ ਮਣੀਆ." (ਸ. ਫਰੀਦ) ਡੋਰਾ ਕੇਹੜਾ ਹੈ ਅਤੇ ਸਣਕੇ ਕੇਹੜੇ? ਦੇਖੋ, ਮਣੀਏ. ਗੁਣੁ ਸ਼ਬਦ ਵਿੱਚ ਸ਼ਲੇਸ ਹੈ। ੩. ਮਾਨਿਤਾ. ਪ੍ਰਤਿਸ੍ਟਾ। ੪. ਮਣਕਿਆਂ ਵਾਲੀ ਮਾਲਾ.


ਮਣਕੇ. "ਤੂੰ ਸੂਤੁ, ਮਣੀਏ ਭੀ ਤੂੰ ਹੈ." (ਮਾਝ ਮਃ ੫) "ਏਕੈ ਸੂਤਿ ਪਰੋਏ ਮਣੀਏ." (ਰਾਮ ਮਃ ੫) ਸੂਤ ਆਤਮਸੱਤਾ, ਮਣਕੇ ਲਿੰਗ ਸ਼ਰੀਰ.


ਮਣਿਧਰ. ਸ਼ੇਸਨਾਗ. "ਦੇਵ ਅਦੇਵ ਮਣੀ ਧਰ ਨਾਰਦ." (੩੩ ਸਵੈਯੇ)


ਦੇਖੋ, ਨੀਲਮਣਿ.


ਮਸ੍ਤਕਮਣਿ. ਮੌਲਿ (ਮੁਕੁਟ) ਮਣਿ. ਚੂੜਾਮਣਿ. "ਰਤਨ ਜਵੇਹਰ ਮਾਣਿਕਾ, ਹਭੇ ਮਣੀ- ਮਥੰਨਿ." (ਮਃ ੫. ਵਾਰ ਮਲਾ)


ਸੰ. ਵਿ- ਮਤਵਾਲਾ. ਮਸ੍ਤ। ੨. ਪਿੰਗਲ ਗ੍ਰੰਥਾਂ ਵਿੱਚ ਮਾਤ੍ਰਾ ਲਈ ਭੀ ਮੱਤ ਸ਼ਬਦ ਆਇਆ ਹੈ. "ਧਰ ਮੱਤ ਚਾਰ." (ਰੂਪਦੀਪ) ੩. ਸ਼ਸਤ੍ਰਨਾਮਮਾਲਾ ਵਿੱਚ ਮਤਸ (ਮੱਛ) ਦੀ ਥਾਂ ਅਜਾਣ ਲਿਖਾਰੀ ਨੇ ਮੱਤ ਸ਼ਬਦ ਲਿਖਦਿੱਤਾ ਹੈ- "ਮੱਤ ਸ਼ਬਦ ਪ੍ਰਿਥਮੈ ਉਚਰ ਅੱਛ ਸਬਦ ਪੁਨ ਦੇਹੁ। ਅਰਿ ਪਦ ਬਹੁਰ ਬਖਾਨੀਐ ਨਾਮ ਬਾਨ ਲਖਲੇਹੁ ॥" ਮੱਛ ਦੀ ਅੱਖ ਦਾ ਵੈਰੀ, ਤੀਰ. ਅਰਜੁਨ ਨੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ.


ਸੰ. ਮਤ੍‌ਸ੍ਯ. ਮੱਛ. ਮੀਨ। ੨. ਮੱਛ ਅਵਤਾਰ। ੩. ਵਿਰਾਟ ਦੇਸ਼. ਦੇਖੋ, ਵਿਰਾਟ.