Meanings of Punjabi words starting from ਉ

ਦਸਮਗ੍ਰੰਥ ਵਿੱਚ ਦੁਰਗਾ ਸਪਤਸ਼ਰੀ ਦਾ ਸੁਤੰਤ੍ਰ ਉਲਥਾ ਰੂਪ ਪਹਿਲਾਂ ਚੰਡੀਚਰਿਤ੍ਰ, ਜਿਸ ਦੀ ਰਚਨਾ ਵਿੱਚ ਅਨੇਕ ਮਨੋਹਰ ਉਕਿਤ ਯੁਕਿਤ ਦਾ ਚਮਤਕਾਰ ਹੈ. ਇਸ ਦੇ ਮੁੱਢ ਪਾਠ ਹੈ:-#ਅਬ ਚੰਡੀ ਚਰਿਤ੍ਰ ਉਕਤਿ ਬਿਲਾਸ."


ਦੇਖੋ, ਉਕਤ ੨.


ਅ਼. [وقر] ਵਕਰ ਸੰਗ੍ਯਾ- ਵਜ਼ਨ, ਬੋਝ ੨. ਵਜ਼ਨਦਾਰੀ. ਭਾਵ- ਮਾਨ. "ਉਕਰ ਆਪਨੋ ਕਯੋਂ- ਕਰ ਖੋਵਹਿ." (ਗੁਪ੍ਰਸੂ) ੩. ਬਜ਼ੁਰਗੀ. ਵਡਿਆਈ। ੪. ਫੈਲਾਉਣਾ. ਪਸਾਰਣਾ। ੫. ਦੇਖੋ, ਉਕਰਣਾ.


ਸੰ. उर्त्कत्त्​न ਉਤਕਰ੍‍ਤਨ. ਕ੍ਰਿ- ਵੱਢਣਾ.


ਟੁੱਕਣਾ। ੨. ਖੋਦਣਾ. ਉੱਕਰਣਾ.


ਸੰ. उत्कलेद. ਉਤਕ੍‌ਲੇਦ. ਸੰਗ੍ਯਾ- ਵਮਨ. ਡਾਕੀ. ਕਯ. ਜਿਸ ਤੋਂ ਕਲੇਦ (ਪਸੀਨਾ) ਆ ਜਾਵੇ.


ਵਿ- ਉੱਕ ਜਾਣਾ ਵਾਲਾ. ਭੁੱਲੜ. "ਗੁਰੁ ਤੇ ਉੱਕੜ ਚੇਲਾ." (ਭਾਗੁ)