ਓਹ ਸੇਵਾ, ਜੋ ਖੜੇ ਹੋਕੇ ਕਰੀਏ. ਅਰਥਾਤ ਆਲਸ ਛੱਡਕੇ ਕੀਤੀ ਔਖੀ ਸੇਵਾ. "ਊਡੀ ਸੇਵ ਕਰੇਇ." (ਵਾਰ ਸੋਰ ਮਃ ੩) उरुभिः सेवा.
ਖਲੋਤੇ. ਖੜੇ.
ਪਰਾਇਆ ਧਨ ਚੁਰਾਉਣ ਲਈ ਉੱਦਮੀ ਲੋਕ. ਭਾਵ- ਡਾਕੂ. ਚੋਰ. "ਕਾਰੇ ਊਭੇ ਜੰਤ." (ਸ. ਕਬੀਰ) ਦੇਖੋ, ਊਭ.
ਕ੍ਰਿ ਵਿ- ਓਸ ਪਾਸੇ ਓਧਰ। ੨. ਭਾਵ- ਪਰਲੋਕ ਵਿੱਚ. "ਈਭੈ ਬੀਠਲੁ ਊਭੈ ਬੀਠਲੁ." (ਆਸਾ ਨਾਮਦੇਵ) ੩. ਦੇਖੋ, ਉਭਯ. "ਮਾਥੈ ਊਭੈ ਜਮ ਮਾਰਸੀ ਨਾਨਕ ਮੇਲਣ ਨਾਮਿ." (ਵਾਰ ਮਾਰੂ ੧. ਮਃ ੧) ਆਪਣਾ ਵਸ਼ ਚਲਦਾ ਨਾ ਦੇਖਕੇ, ਦੋਵੇਂ ਹੱਥ ਯਮ ਆਪਣੇ ਮੱਥੇ ਮਾਰੇਗਾ, ਸਿਰ ਪਿੱਟੇਗਾ.
ਡਿੰਗ. ਵਿ- ਖੜਾ. ਖਲੋਤਾ.
ਸੰ. ऊम. ਵਿ- ਸੰਗੀ. ਸਾਥੀ. ਲਰੇ ਕੋਪ ਕੈਕੈ ਹਟੈਂ ਨਾਹਿ ਊਮੰ." (ਗੁਵਿ ੬) ੨. ਨਗਰ. ਸ਼ਹਰ.
ਊਣਾ. ਨ੍ਯੂਨ ਦੇਖੋ, ਊਰਾ. "ਪੂਰ ਊਰ ਕੋ ਲਖੀਐ ਭੇਵ." (ਨਾਪ੍ਰ) ਪੂਰੇ ਅਤੇ ਊਣੇ ਦਾ ਭੇਤ.
ਸੰ. ऊर्ज्. ਧਾ- ਬਲਵਾਨ ਹੋਣਾ. ਜੀਵਨ ਪ੍ਰਾਪਤ ਕਰਨਾ। ੨. ਸੰਗ੍ਯਾ- ਬਲ। ੩. ਅੰਨ। ੪. ਉਤਸਾਹ। ੫. ਜੀਵਨ। ੬. ਕੱਤਕ ਮਹੀਨਾ. ਦੇਖੋ ਉਰਜ ੨.
ਸੰ. ऊर्णनाभि. ਸੰਗ੍ਯਾ- ਜਿਸ ਦੀ ਨਾਭਿ ਵਿੱਚ ਊਰ੍ਣਾ (ਉਂਨ) ਅਥਵਾ ਸੂਤ ਹੈ. ਮੱਕੜੀ। ੨. ਰੇਸ਼ਮ ਦਾ ਕੀੜਾ.
ਸੰ. ऊर्णा. ਸੰਗ੍ਯਾ- ਉਂਨ. ਪਸ਼ਮ.
ਸੰ. ऊर्द्घध्व- ਊਰ੍ਧ੍ਵ. ਵਿ- ਖੜਾ। ੨. ਉੱਚਾ। ੩. ਉੱਪਰ ਦਾ। ੪. ਕ੍ਰਿ. ਵਿ- ਉੱਪਰ ਵੱਲ ਭਾਵ- ਸੁਰਗ ਵੱਲ. "ਊਰਧ ਗੇ ਅਉਦੇਸ." (ਰਾਮਾਵ) ਅਵਧ ਈਸ਼ ਦਸ਼ਰਥ, ਸ੍ਵਰਗ ਨੂੰ ਗਏ। ੫. ਇਸ ਪਿੱਛੋਂ। ੬. ਦੇਖੋ, ਉਰਧ। ੭. ਅਧੋ (ਨੀਚੇ) ਵਾਸਤੇ ਭੀ ਊਰਧ ਸ਼ਬਦ ਆਇਆ ਹੈ. "ਊਰਧ ਮੁਖ ਮਹਾ ਗੁਬਾਰੇ." (ਮਾਰੂ ਅੰਜੁਲੀ ਮਃ ੫)
ਸੰਗ੍ਯਾ- ਯੋਗੀਆਂ ਦਾ ਕਲਪਿਆ ਹੋਇਆ ਕਮਲ, ਜੋ ਦਸਮਦ੍ਵਾਰ ਵਿੱਚ ਹੈ। ੨. ਦੇਖੋ, ਉਰਧ.