Meanings of Punjabi words starting from ਏ

ਵਿ- ਇੱਕ ਵੱਧ. ਕਿਸੇ ਗਿਣਤੀ ਤੋਂ ਇੱਕ ਉੱਪਰ. ਜਿਵੇਂ ਏਕੋਤੱਰ ਸੌ.


ਸੰਗ੍ਯਾ- ਸਾਧਾਰਣ ਧਰਮ, ਉਹ ਧਰਮ ਜੋ ਸਭ ਦਾ ਸਾਮਾਨ੍ਯ ਹੋਵੇ. ਸਾਂਝਾ ਧਰਮ. "ਏਕੋਧਰਮੁ ਦ੍ਰਿੜੈ ਸਚੁ ਕੋਈ। ਗੁਰਮਤਿ ਪੂਰਾ ਜੁਗਿ ਜੁਗਿ ਸੋਈ." (ਬਸੰ ਅਃ ਮਃ ੧) ੨. ਸਿੱਖਧਰਮ.


ਵਿ- ਸਮਦ੍ਰਸ੍ਟਾ. "ਸਦਾ ਨਿਹਾਰਹਿ ਏਕੋਨੇਤ੍ਰੇ." (ਸੁਖਮਨੀ)


ਸੰਗ੍ਯਾ- ਅਦ੍ਵੈਤ ਬ੍ਰਹਮ. "ਏਕੰਕਾਰ ਧਿਆਏ ਰਾਮ." (ਸੂਹੀ ਛੰਤ ਮਃ ੫) "ਪ੍ਰਣਵੋ ਆਦੀ ਏਕੰਕਾਰਾ." (ਅਕਾਲ) ੨. ਇੱਕ ਓਅੰਕਾਰ ¤ "ਸਾਹਾ ਗਣਹਿ ਨ ਕਰਹਿ ਬੀਚਾਰ। ਸਾਹੇ ਊਪਰਿ ਏਕੰਕਾਰ." (ਰਾਮ ਮਃ ੧) ੩. ਵਿ- ਇੱਕ ਰੂਪ. ਇੱਕ ਆਕਾਰ. "ਭ੍ਰਮ ਛੂਟੇ ਤੇ ਏਕੰਕਾਰ." (ਸੂਹੀ ਮਃ ੫) "ਫਲ ਪਾਕੇ ਤੇ ਏਕੰਕਾਰਾ." (ਸੂਹੀ ਮਃ ੫) "ਏਕਾ ਏਕੰਕਾਰ ਲਿਖ ਵੇਖਾਲਿਆ." (ਭਾਗੁ) ਦੇਖੋ, ਓਅੰਕਾਰ.


ਵਿ- ਇੱਕ ਓਅੰਕਾਰ ਦਾ ਉਪਾਸਕ। ੨. ਇੱਕ ਆਕਾਰ ਵਾਲਾ. ਨਾਨਾ ਭੇਦ ਰਹਿਤ. "ਸੂਤ ਖਿੰਚੈ ਏਕੰਕਾਰੀ." (ਗਉ ਅਃ ਮਃ ੪)


ਦੇਖੋ, ਏਕੰਕਾਰ "ਏਕੰਕਾਰੁ ਵਸੈ ਮਨਿ ਭਾਵੈ." (ਮਾਰੂ ਸੋਲਹੇ ਮਃ ੧)


ਦੇਖੋ, ਏਕਾਂਗੀ.


ਸੰ. ਏਸ. ਸੰਗ੍ਯਾ- ਢੂੰਡ. ਭਾਲ. ਤਲਾਸ਼. ੨. ਇੱਛਾ. ਚਾਹ.


ਦੇਖੋ, ਈਖਣਾ.