Meanings of Punjabi words starting from ਘ

ਦੇਖੋ ਘਟ. "ਘਟੁ ਬਿਨਸੈ ਦੁਖ ਅਗਲੋ." (ਸ੍ਰੀ ਅਃ ਮਃ ੧) ਦੇਹ ਬਿਨਸੈ.


ਸੰ. घटोत्कच ਸੰਗ੍ਯਾ- ਹਿੜਿੰਬਾ (हिडिम्बी) ਦੇ ਉਦਰ ਤੋਂ ਅਰਜੁਨ ਦਾ ਪੁਤ੍ਰ. ਇਸ ਨੂੰ ਮਹਾਭਾਰਤ ਦੇ ਜੰਗ ਵਿੱਚ ਕਰਣ ਨੇ ਬਰਛੀ ਨਾਲ ਮਾਰਿਆ ਸੀ। ੨. ਦੇਖੋ, ਗੁਪਤ ੪.


ਸੰਗ੍ਯਾ- ਕਰਣ। ੨. ਬਰਛੀ."ਲਛਮਨ ਔਰ ਘਟੋਤਕਚ ਏ ਪਦ ਪ੍ਰਿਥਮ ਉਚਾਰ। ਪੁਨ ਅਰਿ ਭਾਖੋ ਸ਼ਕਤਿ ਕੇ ਨਿਕਸੈਂ ਨਾਮ ਅਪਾਰ." (ਸਨਾਮਾ) ਲਛਮਣ ਬਰਛੀ ਨਾਲ ਮੂਰਛਿਤ ਹੋਇਆ ਅਤੇ ਘਟੋਤਕਚ ਮੋਇਆ ਸੀ.


ਸੰਗ੍ਯਾ- ਘੜੇ ਤੋਂ ਉਦਭਵ (ਪੈਦਾ) ਹੋਇਆ ਅਗਸਤ ਮੁਨਿ. ਦੇਖੋ, ਅਗਸ੍ਤ.


ਸਿੰਧੀ. ਵਿ- ਘਸਿਆ. "ਖਾਦਿਆ ਖਾਦਿਆ ਮੁਹ ਘਠਾ." (ਵਾਰ ਗੂਜ ੨. ਮਃ ੫)