Meanings of Punjabi words starting from ਛ

ਸੰਗ੍ਯਾ- ਗੂਣ. ਬੋਰੀ। ੨. ਖੱਚਰ ਗਧੇ ਆਦਿ ਪੁਰ ਲੱਦਣ ਦੀ ਉਹ ਥੈਲੀ, ਜਿਸ ਦਾ ਪਿੱਠ ਤੇ ਰਹਿਣ ਵਾਲਾ ਭਾਗ ਖਾਲੀ ਅਤੇ ਦੋਹਾਂ ਕਿਨਾਰਿਆਂ ਪੁਰ ਬੋਝ ਭਰਿਆ ਰਹਿੰਦਾ ਹੈ. ਦੇਖੋ, ਛਟੀਐ.


ਛੱਟਾਂ (ਗੂਣਾਂ) ਦਾ. "ਬੰਨਿ ਭਾਰੁ ਉਚਾਇਨਿ ਛਟੀਐ." (ਵਾਰ ਰਾਮ ੩)


ਸਟ. ਛੀ. "ਰਾਤ ਕਰੀ ਛਠ ਮਾਸਨ ਕੀ." (ਕ੍ਰਿਸਨਾਵ) ੨. ਦੇਖੋ, ਛਠਿ.


ਸੰ. ਸਸ੍ਠ. ਵਿ- ਛੀਵਾਂ.


ਸੰ. ਸਸ੍ਠੀ. ਸੰਗ੍ਯਾ- ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਛੀਵੀਂ ਤਿਥਿ. ਛਠ. "ਛਠਿ ਖਟਚਕ੍ਰ ਛਹੂੰ ਦਿਸ ਧਾਇ." (ਗਉ ਥਿਤੀ ਕਬੀਰ) ਦੇਖੋ, ਖਟਚਕ੍ਰ। ੨. ਜਨਮ ਤੋਂ ਛੀਵੀਂ ਤਿਥਿ। ੩. ਬੱਚੇ ਦੇ ਜਨਮ ਤੋਂ ਛੀਵੇਂ ਦਿਨ ਕੁਲਰੀਤਿ ਅਨੁਸਾਰ ਕੀਤੀ ਰਸਮ.


ਛੀ ਪ੍ਰਕਾਰ ਦੇ ਕਰਮ. ਦੇਖੋ, ਖਟਕਰਮ.