Meanings of Punjabi words starting from ਤ

ਕ੍ਰਿ. ਵਿ- ਤਹਾਂ. ਓਥੇ. "ਤਹ ਜਨਮ ਨ ਮਰਣਾ ਆਵਣ ਜਾਣਾ." (ਸੂਹੀ ਛੰਤ ਮਃ ੫) ੨. ਫ਼ਾ. [تل] ਸੰਗ੍ਯਾ- ਤਲ. ਥੱਲਾ। ੩. ਪਰਤ. ਕਿਸੇ ਵਸਤੁ ਦੀ ਮੋਟਾਈ ਦਾ ਦੂਸਰੀ ਵਸਤੁ ਪੁਰ ਫੈਲਾਉ.


ਅ਼. [تحصیِل] ਤਹ਼ਸੀਲ. ਸੰਗ੍ਯਾ- ਹ਼ਾਸਿਲ ਕਰਨ ਦੀ ਕ੍ਰਿਯਾ। ੨. ਉਗਰਾਹੀ. ਵਸੂਲੀ। ੩. ਉਗਰਾਹਿਆ ਹੋਇਆ ਧਨ। ੪. ਉਗਰਾਹੀ (ਵਸੂਲੀ) ਦਾ ਦਫ਼ਤਰ. ਇਸ ਦਾ ਮੂਲ ਹ਼ਸੂਲ (ਪ੍ਰਾਪਤ ਹੋਣਾ) ਹੈ। ੫. ਜਿਲੇ ਦਾ ਇੱਕ ਹਿੱਸਾ, ਜਿਸ ਦਾ ਪ੍ਰਧਾਨ ਤਸੀਲਦਾਰ ਹੁੰਦਾ ਹੈ.


ਫ਼ਾ. [تحصیِلدار] ਤਹ਼ਸੀਲਦਾਰ. ਸੰਗ੍ਯਾ- ਮੁਆ਼ਮਲਾ ਉਗਰਾਹੁਣ ਵਾਲਾ ਕਰਮਚਾਰੀ, ਮਾਲ ਦਾ ਅਫ਼ਸਰ. ਜੋ ਜ਼ਮੀਨ ਦਾ ਮੁਆ਼ਮਲਾ ਵਸੂਲ ਕਰਦਾ ਅਤੇ ਇਲਾਕੇ ਤਸੀਲ ਦਾ ਸਰਦਾਰ ਹੈ.


ਅ਼. [تحقیِق] ਸੰਗ੍ਯਾ- ਸੱਚਾਈ. ਯਥਾਰਥਤਾ। ੨. ਸਤ੍ਯ ਦੀ ਖੋਜ. ਇਸਦਾ ਮੂਲ ਹ਼ੱਕ਼ (ਸਚਾਈ) ਹੈ। ੩. ਕ੍ਰਿ. ਵਿ- ਨਿਸ਼੍ਚਿਤ. ਯਕ਼ੀਨਨ. "ਤਹਕੀਕ ਦਿਲ ਦਾਨੀ." (ਤਿਲੰ ਮਃ ੧) ੪. ਸਚਮੁਚ.


ਬਹੁਵਚਨ ਤਹ਼ਕ਼ੀਕ਼ ਦਾ. "ਕੈ ਤਹਿਕੀਕਤ ਯਾ ਸਿਰ ਕੀਜੈ." (ਚਰਿਤ੍ਰ ੧੮੧) ਦੇਖੋ, ਤਹਕੀਕ.


ਫ਼ਾ. [تہخانہ] ਸੰਗ੍ਯਾ- ਸਰਦਖ਼ਾਨਾ. ਘਰ ਦੇ ਥੱਲੇ ਬਣਾਇਆ ਭੋਰਾ.


ਅ਼. [تہزِیِب] ਤਹ਼ਜੀਬ. ਸੰਗ੍ਯਾ- ਸਭ੍ਯਤਾ. ਭਲਮਨਸਊ ਦਾ ਵਿਹਾਰ. ਇਸ ਦਾ ਮੂਲ ਹਜਬ (ਸਫ਼ਾਈ) ਹੈ.