Meanings of Punjabi words starting from ਥ

ਸੰਗ੍ਯਾ- ਸ੍‌ਥਿਰਾ (ਪ੍ਰਿਥਿਵੀ) ਦਾ ਹ਼ਿੱਲਣਾ. ਭੁਚਾਲ। ੨. ਹਲਚਲੀ.


ਅੰ. Thermometer. ਯੂ. ਥਰਮੋ (ਗਰਮੀ) ਮੀਟਰ (ਮਾਪ). ਸੰਗ੍ਯਾ- ਤਾਪਮਾਨ. ਗਰਮੀ ਮਿਣਨ ਦਾ ਇੱਕ ਯੰਤ੍ਰ, ਜੋ ਪਾਰੇ ਤੋਂ ਬਣਾਈਦਾ ਹੈ. ਪਾਰਾ ਗਰਮੀ ਨਾਲ ਫੈਲਦਾ ਅਤੇ ਸਰਦੀ ਨਾਲ ਸੁਕੜਦਾ ਹੈ. ਸਿਫ਼ਰ (zero) ਤੋਂ ਲੈਕੇ ਉਬਲਦੇ ਪਾਣੀ (boiling point) ਦੀ ਗਰਮੀ ਤਕ ਥਰਮਾਮੀਟਰ ਦੇ ਅੰਗ ਲਾਏ ਜਾਂਦੇ ਹਨ. ਦੇਖੋ, ਜਠਰਾਗਨਿ ਅਤੇ ਜਾਪਾਨ ਸ਼ਬਦ ਵਿੱਚ ਇਸ ਦਾ ਨਿਰਣਾ.#ਥਰਮਾਮੀਟਰ ਨਾਲ ਸ਼ਰੀਰ ਦੀ ਅਤੇ ਰੁੱਤ ਦੀ ਗਰਮੀ ਜਾਣੀ ਜਾਂਦੀ ਹੈ. ਗਰਮੀ ਦਾ ਦਰਜਾ (temperature) ਦੱਸਣ ਲਈ ਕਈ ਸ਼ਬਦ ਜੋ ਲਿਖਣ ਜਾਂ ਬੋਲਣ ਵਿੱਚ ਆਉਂਦੇ ਹਨ. ਉਹ ਇਹ ਹਨ-#Maximum. ਵੱਧ ਤੋਂ ਵੱਧ.#Minimum ਘੱਟ ਤੋਂ ਘੱਟ.#Mean. ਦਰਮਿਆਂਨੀ. ਮੁਤਵੱਸਿਤ.#Normal. ਨਿਯਮ ਅਨੁਸਾਰ ਠੀਕ, ਜਿਤਨਾ ਕਿ ਚਾਹੀਏ.#Sub- Normal. ਨਾਰਮਲ ਤੋਂ ਘੱਟ.


ਦੇਖੋ, ਥੜਾ.


ਪੂਰ. ਸੰਗ੍ਯਾ- ਥਾਲੀ. ਸ੍‍ਥਾਲੀ. "ਥਰਿਯਾ ਦਈ ਉਡਾਇ." (ਚਰਿਤ੍ਰ ੨੨੫)


ਸੰਗ੍ਯਾ- ਥੜੀ. ਛੋਟਾ ਚਬੂਤਰਾ. "ਵਕ੍ਰ ਭੀਤਿ ਰਚ ਕੀਨਸ ਥਰੀ." (ਗੁਪ੍ਰਸੂ)