Meanings of Punjabi words starting from ਦ

(ਗ੍ਯਾਨ) ਚੌਬੀਸ ਅੱਖਰਾਂ ਦਾ ਮੰਤ੍ਰ. ਗਾਯਤ੍ਰੀ.


ਸੰਗ੍ਯਾ- ਦਸ਼ਨ. ਦੰਦ। ੨. ਕਵਚ. ਸੰਜੋਆ। ੩. ਦੰਸ਼ਨ. ਡੰਗ ਮਾਰਨਾ. "ਦਸਨ ਬਿਹੂਨ ਭੁਯੰਗੰ। ਮੰਤ੍ਰੰ ਗਾਰੁੜੀ ਨਿਵਾਰਣੰ." (ਗਾਥਾ) ਗਾਰੜੂ ਦੇ ਮੰਤ੍ਰ ਦਾ ਰੋਕਿਆ ਹੋਇਆ ਭੁਜੰਗ (ਸੱਪ) ਦੰਸ਼ਨ ਰਹਿਤ ਹੋ ਜਾਂਦਾ ਹੈ.


ਦਸ ਨੌਹਾਂ ਦੀ ਕਿਰਤ. ਹੱਥਾਂ ਦੀ ਕਿਰਤ. ਧਰਮਕਿਰਤ. ਮਿਹ਼ਨਤ ਦੀ ਕਮਾਈ. "ਦਸ ਨਖ ਕਰਿ ਜੋ ਕਾਰ ਕਮਾਵੈ." (ਰਹਿਤ ਦੇਸਾਸਿੰਘ)


ਵਿ- ਏਕੋਨਵਿੰਸ਼ਤਿ. ਉਂਨੀ. ਉੱਨੀਸ- ੧੯। ੨. ਦਸ ਅਤੇ ਨੌ ਗਿਣਤੀ ਦੇ ਪਦਾਰਥ.


ਦਾਸਾਂ ਦਾ. ਸੇਵਕਾਂ ਦੇ. "ਚਰਣ ਮਲਉ ਹਰਿਦਸਨਾ." (ਗੌਂਡ ਮਃ ੪) ੨. ਦੇਖੋ, ਦਸਨ। ੩. ਦੇਖੋ, ਦੰਸ਼ਨ.


ਸੰਨ੍ਯਾਸੀਆਂ ਦੇ ਦਸ ਫ਼ਿਰਕ਼ੇ. ਦਸ ਸੰਪ੍ਰਦਾਯ ਦੇ ਸੰਨ੍ਯਾਸੀ- ਤੀਰਥ, ਆਸ਼੍ਰਮ, ਵਨ, ਅਰਣ੍ਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ. "ਦਸ ਨਾਮ ਸੰਨ੍ਯਾਸੀਆ, ਜੋਗੀ ਬਾਰਹ ਪੰਥ ਚਲਾਏ." (ਭਾਗੁ) ਦੇਖੋ, ਦਸਮਗ੍ਰੰਥ ਦੱਤਾਵਤਾਰ। ੨. ਸੰਨ੍ਯਾਸੀ ਸਾਧੂ ਆਪਣੇ ਤਾਈਂ ਸ਼ੰਕਰਾਚਾਰਯ ਤੋਂ ਹੋਣਾ ਮੰਨਦੇ ਹਨ ਅਰ ਉਸ ਦੇ ਚਾਰ ਚੇਲਿਆਂ ਤੋਂ ਦਸ਼ ਭੇਦ ਹੋਣੇ ਇਉਂ ਲਿਖਦੇ ਹਨ:-#ਵਿਸ਼੍ਵਰੂਪ ਤੋਂ ਤੀਰਥ ਅਤੇ ਆਸ਼੍ਰਮ.#ਪਦਮਪਾਦ ਤੋਂ- ਵਨ ਅਤੇ ਅਰਣ੍ਯ.#ਤ੍ਰੋਟਕ ਤੋਂ ਗਿਰਿ, ਪਰਵਤ ਅਤੇ ਸਾਗਰ.#ਪ੍ਰਿਥਿਵੀਧਰ ਤੋਂ ਸਰਸ੍ਵਤੀ, ਭਾਰਤੀ ਅਤੇ ਪੁਰੀ.


ਦਸ਼ ਇੰਦ੍ਰੀਆਂ. ਗ੍ਯਾਨ ਅਤੇ ਕਰਮੇਂਦ੍ਰਿਯ. "ਦਸ ਨਾਰੀ ਮੈ ਕਰੀ ਦੁਹਾਗਨਿ." (ਪ੍ਰਭਾ ਅਃ ਮਃ ੫) ਭਾਵ- ਮਨ ਉਨ੍ਹਾਂ ਨਾਲ ਆਨੰਦ ਵਿਲਾਸ ਨਹੀਂ ਕਰਦਾ। ੨. ਦਸ਼ਨ- ਅਰਿ. ਦੰਦਾਂ ਦਾ ਵੈਰੀ.


(ਵਾਰ ਮਾਰੂ ੨. ਮਃ ੫) ਦਸ ਇੰਦ੍ਰਿਯ ਅਤੇ ਜੀਵਾਤਮਾ.


ਦੇਖੋ, ਦਸ ਪੁਰਬ.