nan
nan
ਕ੍ਰਿ- ਪੁਸ੍ਰਵਣ ਕਰਾਉਣਾ. ਟਪਕਾਉਣਾ. ਚੁਆਉਣਾ। ੨. ਗਊ ਮੈਂਹ ਆਦਿ ਪਸ਼ੂਆਂ ਨੂੰ ਪਯ ਸ੍ਰਵਣ (ਦੁੱਧ ਟਪਕਾਉਣ) ਲਈ ਤਿਆਰ ਕਰਨਾ.
nan
nan
nan
ਫ਼ਾ. [پشمینہ] ਪਸ਼ਮੀਨਹ. ਸੰਗ੍ਯਾ- ਪਸ਼ਮ (ਉਂਨ) ਦਾ ਵਸਤ੍ਰ. ਸਰਦ ਦੇਸ਼ ਦੀ ਭੇਡ ਆਦਿ ਦੀ ਕੋਮਲ ਉਂਨ ਤੋਂ ਬਣਿਆ ਕਪੜਾ.
ਸੰਗ੍ਯਾ- ਪਸ਼ਮ (ਉਂਨ) ਅੰਬਰ (ਵਸਤ੍ਰ). ਪਸ਼ਮੀਨਹ. "ਪੋਸਿਸ ਅੰਗ ਪਟੰਬਰ ਅੰਬਰ, ਹੈ ਪਸਮੰਬਰ ਸੋਭ ਕਰੀ." (ਨਾਪ੍ਰ)
ਸੰ. ਪ੍ਰਸਰ. ਸੰਗ੍ਯਾ- ਵਿਸ੍ਤਾਰ ਫੈਲਾਉ. "ਪਸਰਿਓ ਆਪਿ ਹੁਇ ਅਨਤਤਰੰਗ." (ਸੁਖਮਨੀ) ੨. ਦੇਖੋ, ਪ੍ਰਸਰ.
ਵਿ- ਪ੍ਰਸਰ (ਫੈਲਾਉ) ਕਰੈਯਾ. ਵਿਸ੍ਤਾਰ ਕਰਤਾ. ਪਸਾਰਣ ਵਾਲਾ. "ਨਦਰੀ ਆਵੈ ਸਭ ਬ੍ਰਹਮ ਪਸਰਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਪਸਾਰਾ, ਫੈਲਾਉ.