ਵਸ਼ਾ- ਅਵਿ ਦਾ ਸੰਖੇਪ. ਵਸ਼ਾ (ਗਊ) ਅਵਿ (ਭੇਡ). "ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ." (ਸਵੈਯੇ ਮਃ ੩. ਕੇ) ਬੱਦਲ ਦੀਆਂ ਬੂੰਦਾਂ, ਗਾਂ ਅਤੇ ਭੇਡ ਦੇ ਰੋਮ, ਤਥਾ ਬਸੰਤ ਰੁੱਤ ਦੇ ਫੁੱਲਾਂ ਦਾ ਸ਼ੁਮਾਰ ਨਹੀਂ ਹੋ ਸਕਦਾ.
ਵਸ਼ ਅਤੇ ਚਾਰਹ. ਬਲ ਅਤੇ ਉਪਾਉ. "ਨਾ ਹਮਰੋ ਬਸੁਚਾਰੀ." (ਸਾਰ ਮਃ ੫)
ਵਿ- ਵਸੁ (ਧਨ) ਦੇਣ ਵਾਲਾ.
ਵਸੁਦੇਵ. ਚੰਦ੍ਰਵੰਸ਼ੀ ਯਾਦਵ, ਜੋ ਮਾਰਿਸਾ ਦੇ ਉਦਰੋਂ ਦੇਵਮੀਢ ਦਾ ਪੁਤ੍ਰ ਅਤੇ ਕ੍ਰਿਸਨ ਜੀ ਦਾ ਪਿਤਾ ਸੀ. ਇਸ ਦੀ ਭੈਣ ਕੁੰਤੀ ਰਾਜਾ ਪਾਂਡੁ ਨੂੰ ਵਿਆਹੀ ਗਈ ਸੀ, ਜਿਸ ਦੇ ਉਦਰ ਤੋਂ ਯੁਧਿਸ਼੍ਟਿਰ, ਭੀਮ ਅਤੇ ਅਰਜੁਨ ਜਨਮੇ.#ਵਸੁਦੇਵ ਦੀਆਂ ੧੨. ਇਸਤ੍ਰੀਆਂ ਸਨ- ਪੌਰਵੀ, ਰੋਹਿਣੀ, ਮਦਿਰਾ, ਧਰਾ, ਵੈਸ਼ਾਖੀ. ਭਦ੍ਰਾ. ਸੁਨਾਮਨੀ, ਸਹਦੇਵਾ, ਸ਼ਾਂਤਿਦੇਵਾ, ਸੁਦੇਵਾ, ਦੇਵਰਕ੍ਸ਼ਿਤਾ ਅਤੇ ਦੇਵਕੀ. ਰੋਹਿਣੀ ਦੇ ਉਦਰੋਂ ਬਲਭਦ੍ਰ ਅਤੇ ਦੇਵਕੀ ਤੋਂ ਕ੍ਰਿਸਨ ਜੀ ਜਨਮੇ. ਦੇਖੋ, ਉਗ੍ਰਸੇਨ ਅਤੇ ਆਨਕਦੁੰਦਭੀ. "ਦੀਨੋ ਹੈ ਤਿਲਕ ਜਾਇ ਭਾਲ ਬਸੁਦੇਵ ਜੂ ਕੇ." (ਕ੍ਰਿਸਨਾਵ)
ਵਸੁ (ਧਨ) ਧਾਰਨ ਵਾਲੀ, ਪ੍ਰਿਥਿਵੀ. "ਬਸੁਧ ਗਗਨਾ ਗਾਵਏ." (ਆਸਾ ਛੰਤ ਮਃ ੫)
ਸੰਗ੍ਯਾ- ਵਸੁ (ਧਨ) ਧਾਰਨ ਵਾਲੀ, ਪ੍ਰਿਥਿਵੀ. ਸਭ ਪਦਾਰਥ ਜ਼ਮੀਨ ਤੋਂ ਪੈਦਾ ਹੁੰਦੇ ਹਨ, ਇਸ ਲਈ ਬਸੁਧਾ ਹੈ. "ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ." (ਸੁਖਮਨੀ) "ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜ ਹੈ." (ਜੈਜਾ ਮਃ ੯)
ਸੰਗ੍ਯਾ- ਵਸੁਧਾ (ਪ੍ਰਿਥਿਵੀ) ਦੇ ਧਾਰਨ ਵਾਲਾ, ਪਹਾੜ। ੨. ਰਾਜਾ। ੩. ਸ਼ੇਸਨਾਗ। ੪. ਕਰਤਾਰ.
ਦੇਖੋ, ਵਸੁਮਤ। ੨. ਸੰ. ਵਸੁਮੰਤ. ਵਿ- ਧਨੀ. ਦੌਲਤਮੰਦ.
nan
ਸੰ. ਵਸੁਮਤੀ. ਸੰਗ੍ਯਾ- ਪ੍ਰਿਥਿਵੀ, ਜੋ ਵਸੁ. (ਧਨ ਪਦਾਰਥ) ਧਾਰਨ ਕਰਦੀ ਹੈ.
ਸੰਗ੍ਯਾ- ਵਸੁਮਤੀ (ਪਿਥਿਵੀ) ਦਾ ਈਸ਼, ਰਾਜਾ. (ਸਨਾਮਾ)
ਵਸੁਮਤੀ (ਪ੍ਰਿਥਿਵੀ) ਦਾ ਈਸ਼ (ਸ੍ਵਾਮੀ) ਰਾਜਾ, ਉਸ ਦੀ ਅਨੀ (ਸੈਨਾ). ਫ਼ੌਜ. (ਸਨਾਮਾ)