Meanings of Punjabi words starting from ਵ

ਦੇਖੋ, ਬਸੰਤ.


ਵਸੰਤ ਦਾ ਮਿਤ੍ਰ ਕਾਮਦੇਵ. ਵਸੰਤ ਹੈ ਜਿਸ ਦਾ ਮਿਤ੍ਰ.


ਇੱਕ ਛੰਦ. ਇਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ. ਤ, ਭ, ਜ, ਜ, ਗ, ਗ, , , , , , . ਅੱਠ ਅਤੇ ਛੀ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਗ੍ਯਾਨੀ ਸਦੈਵ ਜਿਸ ਕੋ, ਮਨ ਮੇ ਵਸਾਤੇ,#ਧ੍ਯਾਨੀ ਅਖੰਡ ਲਿਵ ਸੇ, ਨਿਤ ਜਾਂਹਿ ਧ੍ਯਾਤੇ,#ਹੈ ਪੂਜ੍ਯ ਸੋ ਸਭਨ ਕੋ, ਯਹ ਸਤ੍ਯ ਜਾਨੋ,#ਦੂਜੋ ਨ ਤੁਲ੍ਯ ਤਿਸ ਕੇ, ਗੁਰੁ ਨੇ ਬਖਾਨੋ.


ਵਸੰਤ ਦੇ ਤ੍ਯੋਹਾਰ ਦੀ ਤਿਥਿ ਮਾਘ ਸੁਦੀ ੫. "ਹਿੰਦੂਗ੍ਰੰਥਾਂ ਅਨੁਸਾਰ ਇਸ ਦਿਨ ਕਾਮ ਅਤੇ ਰਤਿ ਦਾ ਪੂਜਨ ਹੁੰਦਾ ਹੈ. ਇਸ ਲਈ "ਮਦਨੋਤਸਵ" ਇਸ ਦਾ ਨਾਮ ਹੈ.


ਵਸਦਾ, ਵਸਦੀ. "ਨਾਨਕ ਸੁਖਿ ਵਸੰਤੀ." (ਸੋਰ ਮਃ ੫) ੨. ਵਸੰਤ ਨਾਲ ਹੈ ਜਿਸ ਦਾ ਸੰਬੰਧ। ੩. ਪੀਲਾ. ਜ਼ਰਦ। ੪. ਦੇਖੋ, ਵਾਸੰਤੀ.


ਵਸਦਾ. ਨਿਵਾਸ ਕਰਦਾ. "ਵਸੰਦੋ ਕੁ- ਹਥੜੈ ਥਾਇ." (ਵਾਰ ਜੈਤ)


ਵਸਦੇ ਹਨ. "ਤੀਰਥ ਮੰਝਿ ਵਸੰਨਿ." (ਸੂਹੀ ਮਃ ੧)