ਸੰਗ੍ਯਾ- ਸ ਅੱਖਰ। ੨. ਸੱਸੇ ਦਾ ਉੱਚਾਰਣ. ਸਕਾਰ.
ਵਿ- ਸ਼ਸ਼ਿ (ਚੰਦ੍ਰਮਾ) ਜੇਹਾ ਹੈ ਜਿਸ ਦਾ ਆਨਨ (ਮੁਖ). ਸੰ. ਸ਼ਸ਼੍ਯਾਨਨ. ਚੰਦ੍ਰਮੁਖ.
ਸੰ. शशाङ्क. ਸੰਗ੍ਯਾ- ਸਹੇ ਦੇ ਆਕਾਰ ਦੇ ਹਨ ਚਿੰਨ੍ਹ ਜਿਸ ਵਿੱਚ, ਚੰਦ੍ਰਮਾ. ਕਵੀਆਂ ਨੇ ਚੰਦ੍ਰਮਾਂ ਦੇ ਕਾਲੇ ਦਾਗਾਂ ਨੂੰ ਸਹੇ ਦੀ ਸ਼ਕਲ ਦਾ ਮੰਨਿਆ ਹੈ। ੨. ਕਪੂਰ। ੩. ਇਸ ਨਾਉਂ ਦਾ ਇੱਕ ਸ਼ੈਵ ਰਾਜਾ ਮੱਧ ਬੰਗਾਲ ਵਿੱਚ ਹੋਇਆ ਹੈ, ਜਿਸ ਨੇ ਰਾਜਾ ਹਰਸ ਦੇ ਭਾਈ ਨੂੰ ਮਾਰ ਦਿੱਤਾ ਸੀ. ਇਸ ਨੇ ਗਯਾ ਦੇ ਬੋਧੀ ਬਿਰਛ ਨੂੰ ਸਾੜਿਆ ਅਤੇ ਬੁੱਧਮਤ ਦੇ ਲੋਕਾਂ ਤੇ ਤਰਾਂ ਤਰਾਂ ਦੇ ਜ਼ੁਲਮ ਢਾਹੇ.
ਸੰ. शशिन- ਸ਼ਸ਼ਿਨ. ਸੰਗ੍ਯਾ- ਸਹੇ ਵਾਲਾ, ਚੰਦ੍ਰਮਾ. ਸਹੇ ਦਾ ਚਿੰਨ੍ਹ ਧਾਰਣ ਵਾਲਾ ਚੰਦ੍ਰ. ਦੇਖੋ, ਸ਼ਸ਼ਾਂਕ. "ਅਸਿਤਾ¹ ਨਿਸਿ ਮੇ ਸਸਿ ਸੇ ਬਿਗਸੇ." (ਸਮੁਦ੍ਰਮਥਨ) ੨. ਯੋਗਮਤ ਅਨੁਸਾਰ ਖੱਬਾ ਸੁਰ ਅਤੇ ਮਸ੍ਤਕ ਵਿੱਚ ਇਸਥਿਤ ਚੰਦ੍ਰਮਾ, ਜਿਸ ਤੋਂ ਅਮ੍ਰਿਤ ਟਪਕਦਾ ਹੈ "ਸਸਿ ਕੀਨੋ ਸੂਰ ਗਿਰਾਸਾ." (ਰਾਮ ਕਬੀਰ) ੩. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਸੰਮਤ ਬਾਨ ਸੁ ਚੰਦ, ਖੰਭ ਸਸੀ ਸਾਵਨ ਵਿਖੇ." (ਨਿਹਾਲ ਸਿੰਘ) ਸੰਮਤ ੧੯੧੫² ੪. ਸੋਮਵਾਰ ਲਈ ਭੀ ਸਸਿ ਸ਼ਬਦ ਵਰਤਿਆ ਹੈ. "ਜਮਦੁਤਿਯਾ ਸਸਿ ਦਿਨ ਤਬ ਹੁਤੋ." (ਗੁਪ੍ਰਸੂ) ੫. ਸੰ. शस्य ਸ਼ਸਯ. ਖੇਤੀ. "ਸਦਾ ਸੁਕਾਲ ਸਸਿਨ ਕੋ ਸਾਲੀ." (ਨਾਪ੍ਰ)
(ਸਨਾਮਾ) ਚੰਦ੍ਰਭਾਗਾ ਨਦੀ. ਚਨਾਬ. ਚਨ੍ਹਾਂ.
ਸੰਗ੍ਯਾ- ਚੰਦ੍ਰਮਾ ਨੂੰ ਸ਼ੋਭਾ ਦੇਣ ਵਾਲੀ, ਰਾਤ੍ਰੀ. ਰਾਤ (ਸਨਾਮਾ)
ਸੰਗ੍ਯਾ- ਚੰਦ੍ਰਮਾ ਦੀ ਛੋਟੀ ਭੈਣ ਨੂੰ ਧਾਰਣਵਾਲੀ, ਅਰਥਾਤ ਚੰਦ੍ਰਭਾਗਾ ਨਦੀ ਨੂੰ ਧਾਰਣਵਾਲੀ, ਪ੍ਰਿਥਿਵੀ. (ਸਨਾਮਾ)
ਸੰਗ੍ਯਾ- ਬੰਦੂਕ. ਚੰਦ੍ਰਮਾ ਦੀ ਛੋਟੀ ਭੈਣ (ਚੰਦ੍ਰਭਾਗਾ ਨਦੀ) ਨੂੰ ਧਾਰਣ ਵਾਲੀ ਪ੍ਰਿਥਿਵੀ, ਉਸ ਤੋਂ ਉਤਪੰਨ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ. (ਸਨਾਮਾ)
ਸੰਗ੍ਯਾ- ਚੰਦ੍ਰਮਾ ਦੀ ਛੋਟੀ ਭੈਣ, ਚੰਦ੍ਰਭਾਗਾ ਨਦੀ ਨੂੰ ਧਾਰਣ ਵਾਲੀ ਪ੍ਰਥਿਵੀ. (ਸਨਾਮਾ)
ਸੰਗ੍ਯਾ- ਚੰਦ੍ਰਮਾ ਦੀ ਛੋਟੀ ਭੈਣ, ਚੰਦ੍ਰਭਾਗਾ ਨਦੀ. (ਸਨਾਮਾ)
ਸੰ. शशि शेखर. ਸੰਗ੍ਯਾ- ਚੰਦ੍ਰਮਾ ਨੂੰ ਮੱਥੇ ਉੱਪਰ ਧਾਰਣ ਵਾਲਾ ਸ਼ਿਵ. ਸ਼ਸ਼ਿਮੌਲਿ.
ਸੰ. शशङ्क- ਸ਼ਸ਼ਾਂਕ ਇੱਕ. ਅਦੁਤੀ ਚੰਦ੍ਰਮਾ. "ਜਿਉ ਵਿਚਿ ਉਡਵਾ ਸਸਿਕੀਕ." (ਪ੍ਰਭਾ ਮਃ ੪) ਜਿਵੇਂ ਤਾਰਾਗਣ ਵਿੱਚ ਸ਼ਸ਼ਾਂਕ (ਚੰਦ੍ਰਮਾ) ਇੱਕ ਹੈ. ਦੇਖੋ, ਉਡੁਵਾ.