Meanings of Punjabi words starting from ਰ

ਵਾਹੇ ਅਤੇ ਬੀਜੇ. ਦੇਖੋ, ਰਾਹਣਾ. "ਇਬ ਕੇ ਰਾਹੇ ਜੰਮਨਿ ਨਾਹੀ." (ਵਡ ਅਲਾਹਣੀ ਮਃ ੧)


ਫ਼ਾ. [راہِحقّ] ਕਰਤਾਰ ਦਾ ਮਾਰਗ. ਵਾਹਗੁਰੂ ਦਾ ਰਾਹ। ੨. ਸੱਚਾ ਪੰਥ. ਸੱਚ ਦਾ ਮਾਰਗ.


ਦੇਖੋ, ਰਹਰਾਸ ੪.


ਵਾਹੁਁਦੇ ਬੀਜਦੇ. "ਇਕਿ ਰਾਹੇਂਦੇ ਰਹਿਗਏ, ਇਕਿ ਰਾਧੀ ਗਏ ਉਜਾੜਿ." (ਸ. ਫਰੀਦ)