Meanings of Punjabi words starting from ਹ

ਹੋਮ ਕਰਨ ਲਈ ਸ਼ਾਸਤ੍ਰ ਦੀ ਵਿਧੀ ਅਨੁਸਾਰ ਬਣਾਇਆ ਟੋਆ. 'ਆਮਨਾਯ ਰਹਸ੍ਯ' ਵਿੱਚ ਲਿਖਿਆ ਹੈ ਕਿ ਪੂਰਵ ਦਿਸ਼ਾ ਵਿੱਚ ਚੁਕੋਣਾ, ਅਗਨਿ ਕੋਣ ਵਿੱਚ ਯੋਨਿ ਦੇ ਆਕਾਰ ਦਾ, ਦੱਖਣ ਵਿੱਚ ਅੱਧੇ ਚੰਦ੍ਰਮਾ ਦੇ ਆਕਾਰ ਦਾ, ਨੈਰਤ ਵਿੱਚ ਤ੍ਰਿਕੋਣਾ, ਪੱਛਮ ਵਿੱਚ ਗੋਲ, ਵਾਯੁ ਕੋਣ ਵਿੱਚ ਛੀ ਕੋਣਾ, ਉੱਤਰ ਵੱਲ ਕਮਲ ਦੇ ਆਕਾਰ ਅਤੇ ਈਸ਼ਾਨ ਕੋਣ ਵਿੱਚ ਅੱਠ ਕੋਣਾ ਹਵਨ ਕੁੰਡ ਕਰਨਾ ਚਾਹੀਏ.#ਭਵਿਸ਼੍ਯਤ ਪੁਰਾਣ ਵਿੱਚ ਲਿਖਿਆ ਹੈ ਕਿ ਜਿਤਨੇ ਹੋਮ ਕਰਨੇ ਹੋਣ ਉਨ੍ਹਾਂ ਦੀ ਗਿਨਤੀ ਅਨੁਸਾਰ ਕੁੰਡ ਦੀ ਗਹਿਰਾਈ ਹੋਣੀ ਚਾਹੀਏ. ਅਰਥਾਤ ਪੰਜਾਹ ਹੋਮਾਂ ਲਈ ਮੁੱਠੀ ਜਿਤਨਾ, ਹਜਾਰ ਹੋਮ ਲਈ ਇੱਕ ਹੱਥ ਦਾ ਅਤੇ ਕਰੋੜ ਹੋਮ ਵਾਸਤੇ ਅੱਠ ਹੱਥ ਦਾ ਕੁੰਡ ਹੋਣਾ ਚਾਹੀਏ.#ਸਾਧੂ ਦਯਾਨੰਦ ਜੀ ਨੇ ਸਤ੍ਯਾਰਥ ਪ੍ਰਕਾਸ਼ ਦੇ ਤੀਜੇ ਸਮੁੱਲਾਸ ਵਿੱਚ ਹਵਨਕੁੰਡ ਬਾਬਤ ਇਉਂ ਲਿਖਿਆ ਹੈ- "ਸੂਰਯੋਦਯ ਕੇ ਪਸ਼ਚਾਤ ਔਰ ਸੂਰਯਾਸ੍ਤ ਕੇ ਪੂਰਵ ਅਗਨਿਹੋਤ੍ਰ ਕਰਮ ਕਾ ਸਮਯ ਹੈ, ਉਸ ਕੇ ਲਿਯੇ ਇਕ ਕਿਸੀ ਧਾਤੁ ਵਾ ਮਿੱਟੀ ਕੀ, ਊਪਰ ੧੨. ਵਾ ੧੬. ਅੰਗੁਲ ਚੌਕੋਨ, ਉਤਨੀ ਹੀ ਗਹਿਰੀ ਔਰ ਨੀਚੇ ੩. ਵਾ ੪. ਉਂਗਲ ਪਰਿਮਾਣ ਸੇ ਵੇਦੀ ਬਨਾਵੇ. ਅਰਥਾਤ ਊਪਰ ਜਿਤਨੀ ਚੌੜੀ ਹੋ ਉਸ ਕੀ ਚਤੁਰਥਾਂਸ਼ ਨੀਚੇ ਚੌੜੀ ਰਹੇ. ਉਸ ਮੇ ਚੰਦਨ ਪਲਾਸ਼ ਵਾ ਆਮ੍ਰਾਦਿ ਕੇ ਸ਼੍ਰੇਸ੍ਠ ਕਾਸ੍ਠੋਂ ਕੇ ਟੁਕੜੇ ਉਸੀ ਵੇਦੀ ਕੇ ਪਰਿਮਾਣ ਸੇ ਬਡੇ ਛੋਟੇ ਕਰਕੇ ਉਸ ਮੇ ਰੱਖੇ, ਉਸ ਕੇ ਮਧ੍ਯ ਮੇ ਅਗਨਿ ਰੱਖਕੇ ਪੁਨਃ ਉਸ ਪਰ ਸਮਿਧਾ ਅਰਥਾਤ ਪੂਰਵੋਕਤ ਇੰਧਨ ਰਖਦੇ. ਫਿਰ ਇਨ ਮੰਤ੍ਰੋਂ ਸੇ ਹੋਮ ਕਰੇ." xxx


ਸੰ. ह्वल् ਧਾ- ਕੰਬਣਾ. ਮੋਹਿਤ ਹੋਣਾ.


ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ.


ਵਿ- ਹਵਾ ਨਾਲ ਸੰਬੰਧਿਤ। ੨. ਅ਼. [ہوائی] ਮਿਤ੍ਰ. ਪ੍ਰੇਮੀ। ੩. ਸੰਗ੍ਯਾ- ਮਤਾਬੀ. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. "ਪ੍ਰੇਮ ਪਲੀਤਾ ਸੁਰਤਿ ਹਵਾਈ." (ਭੈਰ ਕਬੀਰ) ਪੁਰਾਣੇ ਸਮੇਂ ਤੋਪ ਦਾ ਪਲੀਤਾ ਹਵਾਈ ਨਾਲ ਦਾਗਦੇ ਸਨ.