Meanings of Punjabi words starting from ਜ

ਸੰ. जल्पन ਸੰਗ੍ਯਾ- ਬਕਬਾਦ। ੨. ਸ਼ੇਖ਼ੀ ਮਾਰਨੀ।੩ ਚਰਚਾ। ੪. ਕ੍ਰਿ- ਬਕਬਾਦ ਕਰਨਾ.


ਸੰ. ਸੰਗ੍ਯਾ- ਸਿੰਘਾੜਾ. ਸੰਘਾੜਾ. ਸ਼੍ਰਿੰਗਾਟਕ.


ਦੇਖੋ, ਜਲਿਬਲਿ.


ਉਦਵਿੜਾਲ. ਜਲਮਾਰ੍‍ਜਾਰ. ਊਦਬਿਲਾਵ. ਪਾਣੀ ਦਾ ਬਿੱਲਾ. ਲੋਧ. ਵੇਦਾਂ ਵਿੱਚ ਇਸ ਦਾ ਨਾਮ ਉਦ੍ਰ ਆਇਆ ਹੈ. ਦੇਖੋ, ਅੰ. Otter.


ਸੰਗ੍ਯਾ- ਬੁਲਬੁਲਾ. ਬੁਦਬੁਦਾ। ੨. ਜਲ ਵਿੱਚ ਸੂਰਜ ਆਦਿ ਦਾ ਪ੍ਰਤਿਬਿੰਬ.


ਸੰਗ੍ਯਾ- ਮੱਛੀ. ਮੀਨ.