Meanings of Punjabi words starting from ਨ

ਇਹ ਜਲੰਧਰ ਦਾ ਜਾਲਿਮ ਫੌਜਦਾਰ ਸੀ. ਇਸ ਨੇ ਸੰਮਤ ੧੮੧੪ ਵਿੱਚ ਕਰਾਤਰਪੁਰ ਦਾ ਥੰਮ੍ਹਸਾਹਿਬ ਸਾੜਿਆ ਅਤੇ ਸ਼ਹਿਰ ਨੂੰ ਅੱਗ ਲਾਈ.¹


[ناصراُّلدین] ਨਾਸਿਰੁੱਦੀਨ. ਵਿ- ਧਰਮ ਦਾ ਸਹਾਇਕ। ੨. ਸੰਗ੍ਯਾ- ਗੁਲਾਮ ਵੰਸ਼ੀ ਦਿੱਲੀ ਦਾ ਬਾਦਸ਼ਾਹ ਨਾਸਿਰੁੱਦੀਨ ਮਹਮੂਦ, ਜਿਸ ਨੇ ਸਨ ੧੨੪੬ ਤੋਂ ੧੨੬੬ ਤਕ ਰਾਜ ਕੀਤਾ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੮। ੩. ਤੁਗ਼ਲਕ਼ ਵੰਸ਼ੀ ਦਿੱਲੀ ਦਾ ਬਾਦਸ਼ਾਹ, ਜੋ ਸਨ ੧੩੯੦ ਵਿੱਚ ਗੱਦੀ ਤੇ ਬੈਠਾ, ਅਤੇ ੯੪ ਤਕ ਰਾਜ ਕੀਤਾ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰ: ੧੯। ੪. ਨਾਸਿਰ ਅਲੀ ਨੂੰ ਭੀ ਕਈ ਥਾਈਂ ਨਾਸਿਰੁੱਦੀਨ ਲਿਖਿਆ ਹੈ. ਦੇਖੋ, ਨਾਸਿਰ ਅਲੀ.


ਸੰ. नाशिन्. ਵਿ- ਨਾਸ਼ ਹੋਣ ਵਾਲਾ। ੨. ਨਠੀ. ਭੱਜੀ. ਦੇਖੋ, ਨਸਣਾ.


ਅ਼. [ناسوُر] ਅਥਵਾ [ناصوُر] ਨਾਸੂਰ. ਸੰਗ੍ਯਾ- ਉਹ ਜ਼ਖ਼ਮ, ਜਿਸ ਵਿੱਚੋਂ ਸਦਾ ਪੀਪ ਵਹਿਂਦੀ ਰਹੇ. ਨਾੜੀਦ੍ਰਵ.


ਸੰਗ੍ਯਾ- ਨਾਥ. ਸ੍ਵਾਮੀ. ਪਤਿ. (ਦੇਖੋ, ਨਹਨ). "ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ." (ਸੂਹੀ ਰਵਿਦਾਸ) ੨. ਵ੍ਯ- ਨਹੀਂ ਨਾ. "ਤਿਨ ਕੋ ਜਮ ਡਰ ਨਾਹ." (ਗੁਪ੍ਰਸੂ) ੩. ਸੰਗ੍ਯਾ- ਇਨਕਾਰ. ਨਨਕਾਰ. ਨਾਂਹ. "ਕਰੋ ਨਾਹ, ਕੈ ਅੰਗੀਕਾਰੋ." (ਸਲੋਹ)


ਕ੍ਰਿ. ਵਿ- ਨਾ- ਹ਼ੱਕ. ਵ੍ਰਿਥਾ. ਬਿਨਾ ਪ੍ਰਯੋਜਨ. ਐਵੇਂ. "ਨਾਹਕ ਤੂ ਭਰਮੀ ਮਨ ਮੇ." (ਕ੍ਰਿਸਨਾਵ)