Meanings of Punjabi words starting from ਬ

ਸੰਗ੍ਯਾ- ਵਟਾਂਦਰਾ. ਦੇਖੋ, ਬਦਲ. "ਆਨ ਦੇਵ ਬਦਲਾਵਨਿ ਦੈਹਉ." (ਗੌਂਡ ਨਾਮਦੇਵ) ਕਰਤਾਰ ਦੇ ਬਦਲੇ ਮੈਂ ਸਾਰੇ ਦੇਵਤੇ ਦੇ ਦੇਵਾਂਗਾ.


ਸੰਗ੍ਯਾ- ਬਦਲਣ ਦਾ ਭਾਵ ਤਬਦੀਲੀ. ਪਰਿਵਰਤਨ। ੨. ਛੋਟਾ ਬਾਦਲ। ੩. ਇੱਕ ਸੋਢੀ, ਜੋ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਕੇ ਨੰਮ੍ਰਤਾ ਦਾ ਨਮੂਨਾ ਬਣਿਆ, ਅਤੇ ਭਾਰੀ ਧਰਮ ਪ੍ਰਚਾਰਕ ਹੋਇਆ.